ਨਿਊਜ਼ ਡੈਸਕ, ਪ੍ਰਾਈਮ ਪੋਸਟ ਪੰਜਾਬ
ਆਕਲੈਂਡ : ਟੈਕਸਾਸ ਦੀ ਇੱਕ 13 ਸਾਲਾ ਬੱਚੀ ਵਲੋਂ ਵਰਤੀ ਚੁਸਤੀ ਨੇ ਉਸਨੂੰ ਸਮਾਂ ਰਹਿੰਦਿਆਂ ਵੱਡੀ ਮੁਸੀਬਤ ਵਿੱਚੋਂ ਕੱਢ ਦਿੱਤਾ ਅਤੇ ਉਸਦੀ ਜਾਨ ਬਚਾਈ। ਇਹ ਬੱਚੀ ਟੈਕਸਾਸ ਦੀ ਸੀ, ਜੋ 3 ਦਿਨ ਤੱਕ ਇੱਕ 62 ਸਾਲਾ ਬਜੁਰਗ ਵਲੋਂ ਕਿਡਨੈਪ ਕਰਕੇ ਰੱਖੀ ਗਈ ਸੀ। ਦੋਸ਼ੀ ਉਸਨੂੰ ਆਪਣੇ ਨਾਲ ਕਾਰ ਵਿੱਚ ਟੈਕਸਾਸ ਤੋਂ ਕੈਲੀਫੋਰਨੀਆ ਲੈ ਗਿਆ। ਜਿੱਥੇ ਕਾਰ ਪਾਰਕ ਵਿੱਚ ਬੱਚੀ ਨੇ ਇੱਕ ‘ਹੈਲਪ ਮੀ’ ਦਾ ਨੋਟ ਲਿਖਕੇ ਇੱਕ ਵਿਅਕਤੀ ਤੱਕ ਪਹੁੰਚਾਉਣ ਵਿੱਚ ਸਫਲ ਹੋ ਗਈ। ਵਿਅਕਤੀ ਨੇ ਬਿਨ੍ਹਾਂ ਸਮਾਂ ਗੁਆਏ ਪੁਲਿਸ ਨੂੰ ਸੂਚਿਤ ਕੀਤਾ ਅਤੇ ਬੱਚੀ ਨੂੰ ਆਜਾਦ ਕਰਵਾ ਲ਼ਿਆ ਗਿਆ। ਹੁਣ 62 ਸਾਲਾ ਦੋਸ਼ੀ ‘ਤੇ ਕੇਸ ਚਲਾਇਆ ਜਾਏਗਾ ਤੇ ਉਸਨੂੰ 20 ਸਾਲ ਦੀ ਸਜਾ ਤੱਕ ਹੋਣ ਦੀ ਸੰਭਾਵਨਾ ਹੈ।