
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ ਇਨੋਵਾ ਕਾਰ ‘ਚ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ 10 ਵਜੇ ਤੋਂ ਬਾਅਦ ਵਾਪਰਿਆ। ਹਾਦਸੇ ਵਿੱਚ ਹਰਦੀਪ ਸਿੰਘ ਵਾਸੀ ਅਮਲੋਹ ਅਤੇ ਇੱਕ ਹੋਰ ਵਿਅਕਤੀ ਵਾਸੀ ਖੰਨਾ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਗੋਵਿੰਦਗੜ੍ਹ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਅੰਬਾਲਾ ਸਾਈਡ ਤੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰਿਆ।
ਘਟਨਾ ਮੁਤਾਬਕ ਇਨੋਵਾ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਦੌਰਾਨ ਕਾਰ ਦੇ ਸਾਹਮਣੇ ਇੱਕ ਬਾਈਕ ਆ ਗਿਆ ਤਾਂ ਬਾਈਕ ਨੂੰ ਬਚਾਉਂਦੇ ਹੋਏ ਇਨੋਵਾ ਸਵਾਰ ਵਿਅਕਤੀ ਨੇ ਕਾਰ ਨੂੰ ਪਾਸੇ ਕਰ ਦਿੱਤਾ। ਅਚਾਨਕ ਗੱਡੀ ਮੋੜਨ ਤੋਂ ਸਾਹਮਣੇ ਖੜ੍ਹੇ ਟਰਾਲੇ ਦੇ ਪਿੱਛੋਂ ਇਨੋਵਾ ਗੱਡੀ ਟਕਰਾ ਗਈ ਅਤੇ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕੰਡਕਟਰ ਸੀਟ ‘ਤੇ ਬੈਠ ਵਿਅਕਤੀ ਦੀ ਗਰਦਨ ਧੜ ਤੋੰ ਵੱਖ ਹੋ ਗਈ।