ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸ੍ਰੀ ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਮੰਡੋਫਲ ਰੋਡ ‘ਤੇ ਇੱਕ ਝੁੱਗੀ ਨੂੰ ਦਿਨ ਦਿਹਾੜੇ ਅੱਗ ਲੱਗ ਜਾਣ ਕਾਰਨ ਇੱਕ 62 ਸਾਲਾ ਪਰਵਾਸੀ ਵਿਅਕਤੀ ਦੀ ਝੁਲਸ ਕੇ ਮੌਤ ਹੋ ਜਾਣ ਦਾ ਸਮਾਚਾਰ ਹੈ।ਮਾਮਲੇ ਦੀ ਤਫ਼ਤੀਸ਼ ਕਰ ਰਹੇ ਥਾਣਾ ਫਤਿਹਗੜ੍ਹ ਸਾਹਿਬ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕ੍ਰਿਸ਼ਨਾ ਨੇ ਦੱਸਿਆ ਹੈ ਕਿ ਉਹ ਲੋਕਾਂ ਦੇ ਘਰੇ ਸਾਫ ਸਫਾਈ ਦਾ ਕੰਮ ਕਰਦੀ ਹੈ ਤੇ ਉਹ ਜਦੋਂ ਅੱਜ ਕੰਮ ‘ਤੇ ਗਈ ਹੋਈ ਸੀ ਤਾਂ ਉਸਦਾ ਪਤੀ ਛੋਟੇ ਲਾਲ(62) ਜੋਂ ਕਿ ਅਧਰੰਗ ਤੋਂ ਪੀੜਿਤ ਹੋਣ ਕਾਰਨ ਤੁਰ ਫਿਰ ਨਹੀਂ ਸੀ ਸਕਦਾ ਝੁੱਗੀ ਵਿੱਚ ਬੀੜੀ ਪੀਣ ਲੱਗਿਆ ਤਾਂ ਝੁੱਗੀ ਨੂੰ ਅੱਗ ਲੱਗ ਗਈ ਤੇ ਉਸ ਸਮੇਂ ਘਰ ਵਿੱਚ ਕੋਈ ਹੋਰ ਜੀਅ ਨਾ ਹੋਣ ਕਾਰਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਕੇ ਛੋਟੇ ਲਾਲ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੇ ਡੀ.ਐਸ.ਪੀ. ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

