ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ : ਬੁੱਧਵਾਰ ਨੂੰ ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ਸੀ ਅਤੇ ਇਸ ਦਿਨ ਇਕ ਵਾਰ ਫਿਰ ਸੰਸਦ ਦੀ ਸੁਰੱਖਿਆ ਵਿੱਚ ਵੱਡੀ ਕੁਤਾਰੀ ਵੇਖਣ ਨੂੰ ਮਿਲੀ। ਸੰਸਦ ਦੇ ਬਾਹਰ ਅਤੇ ਸੰਸਦ ਦੇ ਅੰਦਰ ਕੁਝ ਨੌਜਵਾਨਾਂ ਨੇ ਸਨਸਨੀ ਮਚਾ ਦਿੱਤੀ। ਬੁੱਧਵਾਰ ਨੂੰ ਲੋਕ ਸਭਾ ਦੀ ਕਾਰਵਾਈ ਦੌਰਾਨ ਦੋ ਨੌਜਵਾਨ ਸਦਨ ਵਿੱਚ ਦਾਖਲ ਹੋਏ। ਦੋਵੇਂ ਨੌਜਵਾਨਾਂ ਨੇ ਦਰਸ਼ਕ ਗੈਲਰੀ ‘ਚੋਂ ਛਾਲ ਮਾਰ ਦਿੱਤੀ।
ਨੌਜਵਾਨਾਂ ਦੇ ਹੱਥਾਂ ‘ਚ ਅੱਥਰੂ ਗੈਸ ਕਨਸਤਰ
ਮੌਜ਼ੂਦ ਸਾਂਸਦਾਂ ਅਨੁਸਾਰ, ਦੋਵੇਂ ਨੌਜਵਾਨਾਂ ਦੇ ਹੱਥਾਂ ਵਿੱਚ ਅੱਥਰੂ ਗੈਸ ਕਨਸਤਰ ਸਨ। ਇਕ ਨੌਜਵਾਨ ਛਾਲ ਮਾਰ ਕੇ ਸਾਂਸਦਾਂ ਵਿਚਾਰ ਪਹੁੰਚ ਗਿਆ ਅਤੇ ਸਪਰੇਅ ਕੱਢਿਆ, ਜਿਸ ਨਾਲ ਸੰਸਦ ਵਿੱਚ ਧੂੰਆਂ-ਧੂੰਆਂ ਹੋ ਗਿਆ। ਦੋਵੇਂ ਨੌਜਵਾਨਾਂ ਨੂੰ ਸਾਂਸਦਾਂ ਨੇ ਫੜਿਆ। ਇਸ ਤੋਂ ਬਾਅਦ ਦੋਵਾਂ ਨੂੰ ਸੁਰੱਖਿਆ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ, ਛੇ ਜਣੇ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਪੰਜ ਬਾਰੇ ਇਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ।
ਗੁਰੂਗ੍ਰਾਮ ਵਿੱਚ ਰੁਕੇ ਸਨ ਮੁਲਜ਼ਮ
ਪੰਜ ਮੁਲਜ਼ਮ ਗੁਰੂਗ੍ਰਾਮ ਵਿੱਚ ਲਲਿਤ ਝਾਅ ਨਾਂ ਦੇ ਸ਼ਖ਼ਸ ਦੇ ਘਰ ਰੁਕੇ ਸਨ। ਉੱਥੇ, ਦਰਸ਼ਕ ਗੈਲਰੀ ਤੋਂ ਲੋਕ ਸਭਾ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਦੀ ਵੀ ਪਛਾਣ ਹੋ ਗਈ। ਨੌਜਵਾਨ ਦੀ ਪਛਾਣ ਸਾਗਰ ਸ਼ਰਮਾ ਦੇ ਰੂਪ ਵਿੱਚ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦਾ ਰਹਿਣ ਵਾਲਾ ਹੈ। ਉੱਥੇ, ਇਕ ਨੀਲਮ ਨਾਂ ਦੀ ਲੜਕੀ ਨੂੰ ਫੜਿਆ ਹੈ, ਜੋ ਇਸ ਵਾਰਦਾਤ ਵਿੱਚ ਸ਼ਾਮਲ ਸੀ। ਨੀਲਮ ਜੀਂਦ ਜ਼ਿਲ੍ਹੇ ਦੇ ਉਚਾਣਾ ਦੇ ਇਕ ਪਿੰਡ ਦੀ ਰਹਿਣ ਵਾਲੀ ਹੈ। ਉਸ ਨੇ ਛੇ ਡਿਗਰੀਆਂ ਲੈ ਰੱਖੀਆਂ ਹਨ।

