ਬਿਊਰੋ , ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਮੱਧ ਪ੍ਰਦੇਸ਼ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਦੇ 5 ਬਦਮਾਸ਼ਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਪਨ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜ਼ਿਲ੍ਹਾ ਜਲੰਧਰ, ਅਜੈ ਉਰਫ਼ ਚੰਦੂ ਪੁੱਤਰ ਸੋਹਣ ਲਾਲ ਖੋਖਰ ਵਾਸੀ ਲਾਲੀਵਾਲਾ ਫ਼ਿਰੋਜ਼ਪੁਰ, ਪ੍ਰਿੰਸ ਪੁੱਤਰ ਕੁਲਵਿੰਦਰ ਸਿੰਘ ਅਰਫ਼ਵਾਲਾ ਕਪੂਰਥਲਾ, ਜਗਸੀਰ ਸਿੰਘ ਪੁੱਤਰ ਬਗੀਚਾ ਸਿੰਘ ਅਟਵਾਲ ਵਾਸੀ ਪਿੰਡ ਸ਼ੇਰਖਾਂ ਵਾਲਾ ਵਾਲਮੀਕੀ ਮੰਦਰ ਥਾਣਾ ਕੁਲਘਾਟੀ ਫ਼ਿਰੋਜ਼ਪੁਰ, ਗੁਰਮੇਲ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਅਟਵਾਲ ਵਾਸੀ ਪਿੰਡ ਸ਼ੇਰਖਾਂਵਾਲਾ ਥਾਣਾ ਕੁਲਘਾਟੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਇਹ ਪੰਜੇ ਪੰਜਾਬ ਵਿੱਚ ਕੋਈ ਵੱਡੀ ਵਾਰਦਾਤ ਕਰਨ ਜਾ ਰਹੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਮ.ਪੀ ਪੁਲਿਸ ਨੇ ਉਸ ਨੂੰ ਇੰਦੌਰ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਕੋਲੋਂ 12 ਨਜਾਇਜ਼ ਪਿਸਤੌਲ, 5 ਜਿੰਦਾ ਕਾਰਤੂਸ ਅਤੇ ਇਕ ਇਨੋਵਾ ਕਾਰ ਬਰਾਮਦ ਹੋਈ। ਦੱਸਿਆ ਜਾ ਰਿਹਾ ਹੈ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਇਨੋਵਾ ਕਾਰ ‘ਚ 5 ਵਿਅਕਤੀ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਲਈ ਰਵਾਨਾ ਹੋ ਰਹੇ ਹਨ। ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਨ੍ਹਾਂ ਨੂੰ ਘੇਰ ਕੇ ਕਾਬੂ ਕਰ ਲਿਆ।

