ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 1 ਨਵੰਬਰ 2023: ਭਗਵੰਤ ਮਾਨ ਵਲੋਂ ਬਹਿਸ ਲਈ ਲਗਾਈਆਂ ਕੁਰਸੀਆਂ ਖਾਲੀ ਰਹਿ ਗਈਆਂ। ਲਗਾਈਆਂ ਗਈਆਂ ਪੰਜ ਕੁਰਸੀਆਂ ਵਿਚੋਂ ਇੱਕ ’ਤੇ ਇਕੱਲੇ ਸੀਐਮ ਭਗਵੰਤ ਮਾਨ ਬੈਠੇ। ਮਹਾ-ਡਿਬੇਟ ‘ਮੈਂ ਪੰਜਾਬ ਬੋਲਦਾ ਹਾਂ’ ਵਿਚ ਸੀਐਮ ਭਗਵੰਤ ਮਾਨ ਪਹੁੰਚ ਗਏ ਹਨ। ਲੇਕਿਨ ਵਿਰੋਧੀ ਧਿਰ ਦਾ ਕੋਈ ਵੀ ਨੇਤਾ ਨਹੀਂ ਪੁੱਜਿਆ। ਵਿਰੋਧੀ ਧਿਰ ਦੇ ਨੇਤਾਵਾਂ ਦੀਆਂ ਕੁਰਸੀਆਂ ਲੱਗੀਆਂ ਹਨ, ਲੇਕਿਨ ਉਨ੍ਹਾਂ ’ਤੇ ਵਿਰੋਧੀ ਧਿਰ ਦਾ ਕੋਈ ਨੇਤਾ ਨਹੀਂ ਬੈਠਿਆ।

