ਬਿਊਰੋ, ਪ੍ਰਾਈਮ ਪੋਸਟ ਪੰਜਾਬ
ਪਟਿਆਲਾ, 21 ਸਤੰਬਰ 2023 : ਪੀਐਸਪੀਸੀਐਲ ਵੱਲੋਂ ਵੱਡੀ ਕਾਰਵਾਈ ਕਰਦਿਆਂ ਆਪਣੇ ਦੋ ਦਰਜਨ ਤੋਂ ਵੱਧ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਮੀਟਰ ਰੀਡਿੰਗ ਗਲਤ ਦਿਖਾ ਕੇ 600 ਯੂਨਿਟ ਮੁਫਤ ਬਿਜਲੀ ਦਾ ਲਾਭ ਦਿਵਾਉਣ ਤੇ ਹੋਰ ਉਣਤਾਈਆਂ ਕਾਰਨ 22 ਮੀਟਰ ਰੀਡਰਾਂ, ਦੋ ਸਰਕਲ ਮੈਨੇਜਰਾਂ ਅਤੇ ਇਕ ਜੋਨਲ ਮੈਨੇਜਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਾਵਰਕਾਮ ਦੇ ਇੰਫੋਰਸਮੈਂਟ ਵਿੰਗ ਨੇ ਲੁਧਿਆਣਾ ਅਤੇ ਜਲੰਧਰ ਸਰਕਲਾਂ ਅਧੀਨ ਆਉਣ ਵਾਲੇ ਆਊਟ ਸੋਰਸ ਮੀਟਰ ਰੀਡਰਾਂ ਦੀ ਕਾਰਗੁਜ਼ਾਰੀ ਚੈੱਕ ਕਰਨ ਲਈ ਪਿਛਲੇ ਸਮੇਂ ਦੌਰਾਨ ਲਗਾਤਾਰ ਚੈਕਿੰਗਾਂ ਕੀਤੀਆਂ।ਜਾਂਚ ‘ਚ ਸਾਹਮਣੇ ਆਇਆ ਕਿ ਨਿੱਜੀ ਕੰਪਨੀ ਰਾਹੀਂ ਆਊਟ ਸੋਰਸ ਮੀਟਰ ਰੀਡਰਾਂ ਵਲੋਂ ਗਲਤ ਮੀਟਰ ਰੀਡਿੰਗ ਨਾਲ ਪਾਵਰਕਾਮ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੀਫ਼ ਇੰਜੀਨੀਅਰ ਇਨਫੋਰਸਮੈਂਟ ਹੀਰਾ ਲਾਲ ਗੋਇਲ ਨੇ ਦੱਸਿਆ ਕਿ ਇੰਨਫੋਰਸਮੈਂਟ ਸਰਕਲ ਲੁਧਿਆਣਾ ਵੱਲੋਂ ਵੰਡ ਸਰਕਲ ਨੰਬਰ ਚਾਰ ਦੀ ਚੈਕਿੰਗ ਕੀਤੀ ਗਈ। ਜਿਸ ਵਿਚ ਅਪ੍ਰੈਲ 2022 ਤੋਂ ਜੁਲਾਈ 2023 ਤੱਕ ਪ੍ਰਾਈਵੇਟ ਬਿਲਿੰਗ ਕੰਪਨੀ ਵਿੱਚ ਕੰਮ ਕਰਦੇ 22 ਮੀਟਰ ਰੀਡਰ, 2 ਸਰਕਲ ਮੈਨੇਜਰ ਅਤੇ 1 ਜ਼ੋਨਲ ਮੈਨੇਜਰ ਨੂੰ ਦੋਸ਼ੀ ਪਾਏ ਜਾਣ ਉੱਤੇ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇੰਜ. ਹੀਰਾ ਲਾਲ ਗੋਇਲ ਨੇ ਦੱਸਿਆ ਕਿ ਇਹ ਕਰਮਚਾਰੀ ਖਪਤਕਾਰ ਦੇ ਮੀਟਰਾਂ ਦੀ ਰੀਡਿੰਗ ਛੁਪਾਉਣ, ਗਲਤ ਰੀਡਿੰਗ ਰਿਕਾਰਡ ਕਰਨ ਅਤੇ ਹੋਰ ਊਣਤਾਈਆਂ ਲਈ ਜਿੰਮੇਵਾਰ ਪਾਏ ਗਏ।ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਘਰੇਲੂ ਖਪਤਕਾਰ ਦੇ ਮੀਟਰ ਦੀ ਪੜ੍ਹਤ 15912 ਕਿਲੋਵਾਟ ਪਾਈ ਗਈ, ਜਦਕਿ ਇਸ ਇਲਾਕੇ ਦੇ ਮੀਟਰ ਰੀਡਰ ਨਵਜੀਤ ਵੱਲੋਂ ਮੀਟਰ ਦੀ ਪੜ੍ਹਤ 15821 ਰਿਕਾਰਡ ਕੀਤੀ ਗਈ। ਇਕ ਹੋਰ ਘਰੇਲੂ ਖਪਤਕਾਰ ਦੇ ਮੀਟਰ ਦੀ ਪੜ੍ਹਤ ਵੀ ਇਸ ਮੀਟਰ ਰੀਡਰ ਵਲੋਂ 2417 ਦੀ ਬਜਾਏ 2315 ਰਿਕਾਰਡ ਕੀਤੀ ਫ਼ੜੀ ਗਈ। ਇਸੇ ਤਰ੍ਹਾਂ, ਇਕ ਹੋਰ ਮੀਟਰ ਰੀਡਰ ਬੋਬੀ ਸ਼ਰਮਾ ਵੱਲੋਂ ਵੀ ਘਰੇਲੂ ਖਪਤਕਾਰ ਦੀ ਖਪਤ 37707 ਦੀ ਬਜਾਏ 37642 ਦਰਜ ਕੀਤੀ ਫੜੀ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਦੋਵੇਂ ਮੀਟਰ ਲੀਡਰਾਂ ਵੱਲੋਂ ਗੁਪਤ ਮੀਟਰਾਂ ਦੀ ਪੜਤ ਅਸਲ ਖਪਤ ਤੋਂ ਕਰਮਵਾਰ 61, 102 ਅਤੇ 65 ਯੂਨਿਟ ਘੱਟ ਦਰਜ ਕਰਕੇ ਬਿਜਲੀ ਖਪਤ ਨੂੰ 600 ਤੋਂ ਘੱਟ ਰੱਖਦੇ ਹੋਏ ਖਪਤਕਾਰਾਂ ਨੂੰ ਗਲਤ ਢੰਗ ਨਾਲ ਬਿਜਲੀ ਮੁਆਫ਼ੀ ਦਵਾਈ ਗਈ। ਇਸ ਗਲਤੀ ਕਾਰਨ ਕੰਪਨੀ ਵੱਲੋਂ ਮੀਟਰ ਨਵਜੀਤ ਸਿੰਘ ਅਤੇ ਬੋਬੀ ਸ਼ਰਮਾ ਨੂੰ ਬਰਖਾਸਤ ਕਰ ਦਿੱਤਾ ਗਿਆ।
ਪਾਵਰਕਾਮ ਵਲੋਂ ਖਪਤਕਾਰਾਂ ਨੂੰ ਅਸਲ ਖਪਤ ਮੁਤਾਬਕ ਬਣਦਾ ਬਿਜਲੀ ਬਿੱਲ ਜਾਰੀ ਕੀਤਾ ਜਾ ਚੁੱਕਾ ਹੈ।ਇੰਜ. ਹੀਰਾ ਲਾਲ ਗੋਇਲ ਨੇ ਅੱਗੇ ਦੱਸਿਆ ਕਿ ਐਮਈ ਵਿੰਗ ਵੱਲੋਂ ਚੈਕਿੰਗ ਦੌਰਾਨ ਦਿਹਾਤੀ ਵੰਡ ਉਪ ਮੰਡਲ ਕਪੂਰਥਲਾ ਦੇ ਇੱਕ ਘਰੇਲੂ ਖਪਤਕਾਰ ਦੇ ਮੀਟਰ ਦੀ ਖਪਤ ਮੀਟਰ ਰੀਡਰ ਜੋਤੀ ਲਾਲ ਵੱਲੋਂ 6673 ਯੂਨਿਟ ਪਾਈ ਗਈ। ਇਸ ਬਾਰੇ ਕੰਪਨੀ ਦੇ ਵਿੱਚ ਲਿਆਂਦਾ ਗਿਆ ਅਤੇ ਕੰਪਨੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੀਟਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਖਪਤਕਾਰ ਕੋਲੋ ਇਸ ਖਪਤ ਦਾ ਬਿਜਲੀ ਬਿੱਲ ਬਾਬਤ 57,678 ਰੁਪਏ ਵਸੂਲ ਕਰ ਲਿਆ ਗਿਆ ਹੈ।

