ਲੋੜਵੰਦ ਪਰਿਵਾਰਾਂ ਦੀ ਆਰਥਿਕ ਮਦਦ ਲਈ ਪੰਜਾਬ ਸਰਕਾਰਵਚਨਬੱਧ : ਵਿਜੈ ਸਿੰਗਲਾ
ਸੰਜੀਵ ਜਿੰਦਲ ( Prime Post Punjab)
ਮਾਨਸਾ 16 ਸਤੰਬਰ 2023 :ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਮਾਨਸਾ ਵਿਖੇ ਵੱਖ-ਵੱਖ ਪਿੰਡਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਲਈ ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਨੇ ਮੁੱਖ ਮੰਤਰੀ ਰਿਲੀਫ਼ ਫੰਡ ਵਿੱਚੋਂ ਵਿੱਤੀ ਸਹਾਇਤਾ ਦੇ ਚੈੱਕ ਵੰਡੇ ਅਤੇ ਨਾਲ ਹੀ ਕੁੱਝ ਪਿੰਡਾਂ ਦੇ ਸਰਪੰਚਾਂ ਨੂੰ ਉਹਨਾਂ ਦੇ ਮਾਣ-ਭੱਤੇ ਦੇ ਚੈੱਕ ਵੀ ਸੌਂਪੇ।
ਵਿਧਾਇਕ ਵਿਜੈ ਸਿੰਗਲਾ ਨੇ ਦੱਸਿਆ ਕਿ ਜੋਂ ਸਰਪੰਚ ਬਹੁਤ ਦੇਰ ਤੋਂ ਪਿੰਡਾਂ ਦੀ ਸੇਵਾ ਕਰ ਰਹੇ ਹਨ ਅਤੇ ਜਿਹੜੇ ਸਰਪੰਚਾਂ ਦਾ ਕਾਫੀ ਟਾਈਮ ਤੋਂ ਮਾਣ-ਭੱਤਾ ਰੁਕਿਆ ਹੋਇਆ ਸੀ ਅੱਜ ਉਸ ਮਾਣ-ਭੱਤੇ ਦੇ ਚੈੱਕ ਸਰਪੰਚਾਂ ਨੂੰ ਸੌਂਪੇ ਗਏ ਹਨ। ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪਰਿਵਾਰਾਂ ਦੇ ਘਰੇਲੂ ਹਾਲਾਤ ਮੰਦੇ ਸਨ ਜਾਂ ਕਿਸੇ ਦੁਰਘਟਨਾ ਕਰਕੇ ਨੁਕਸਾਨ ਹੋਇਆ ਉਨ੍ਹਾਂ ਲੋਕਾਂ ਦੀਆਂ ਅਰਜੀਆਂ ਨੂੰ ਪਹਿਲਕਦਮੀ ਨਾਲ ਲੈਂਦਿਆਂ ਕੇਸ ਤਿਆਰ ਕੀਤੇ ਗਏ ਅਤੇ ਮੁੱਖ ਮੰਤਰੀ ਰਿਲੀਫ਼ ਫੰਡ ਦੇ ਰਾਸ਼ੀ ਵਿੱਚੋ ਚੈੱਕ ਉਹਨਾਂ ਲੋੜਵੰਦ ਪਰਿਵਾਰ ਨੂੰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਪਰਿਵਾਰਾਂ ਦੀ ਆਰਥਿਕ ਮਦਦ ਕਰਕੇ ਪਰਿਵਾਰਾਂ ਨੂੰ ਕੁੱਝ ਰਾਹਤ ਜਰੂਰ ਦਿੱਤੀ ਜਾ ਸਕਦੀ ਹੈ ਜੋ ਕਿ ਸਰਕਾਰ ਵੱਲੋਂ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ।











