10 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਕਾਰ , 970 ਨਸ਼ੀਲੀਆਂ ਗੋਲੀਆਂ ,695 ਸਿਗਨੇਚਰ ਕੈਪਸੂਲ ਅਤੇ 180 PREGABLIM ਕੈਪਸੂਲ ਕੀਤੇ ਬਰਾਮਦ
ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰਕੇ 200 ਲੀਟਰ ਲਾਹਣ ਕੀਤਾ ਬਰਾਮਦ
ਐਂਟੀ-ਡਰੱਗ ਅਵੇਰਨੈਂਸ ਸੈਮੀਨਾਰ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ : SSP
ਸੰਜੀਵ ਜਿੰਦਲ ( Prime Post Punjab )
ਮਾਨਸਾ ,31 ਅਗਸਤ 2023 : ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ, IPS ਦੇ ਦਿਸ਼ਾ ਨਿਰਦੇਸ਼ਾ ਤਹਿਤ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਸਪੈਸ਼ਲ ਕਾਰਡਨ ਐਂਡ ਸਰਚ ਅਪਰੇਸ਼ਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤਹਿਤ ਜਿਲ੍ਹਾਂ ਮਾਨਸਾ ਅੰਦਰ ਦੇ ਵੱਖ-ਵੱਖ ਥਾਣਿਆਂ ਦੀਆਂ ਨਸ਼ਾ ਪ੍ਰਭਾਵਿਤ ਥਾਵਾਂ ਪਰ ਅਸਰਦਾਰ ਢੰਗ ਨਾਲ ਸਰਚ ਕੀਤੀ ਜਾ ਰਹੀ ਹੈ।
ਇਸ ਸਪੈਸ਼ਲ ਸਰਚ ਅਪਰੇਸ਼ਨ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 2 ਮੁਕੱਦਮੇ ਦਰਜ ਕਰਕੇ 2 ਵਿਅਕਤੀਆਂ ਨੂੰ ਕਾਬੂ ਕਰਕੇ 970 ਨਸ਼ੀਲੀਆਂ ਗੋਲੀਆਂ ਅਤੇ 10 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਅਤੇ I-20 ਕਾਰ ਨੰਬਰੀ HR-24-V-6741 ਦੀ ਬਰਾਮਦਗੀ ਕੀਤੀ ਗਈ ਹੈੈ। ।
ਆਬਕਾਰੀ ਐਕਟ ਤਹਿਤ 1 ਮੁਕੱਦਮਾ ਦਰਜ ਕਰਕੇ 1 ਵਿਅਕਤੀ ਨੂੰ ਕਾਬੂ ਕਰਕੇ 200 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ।ਇਸੇ ਤਰ੍ਹਾਂ ਹੀ ਅ/ਧ 188 ਹਿੰ:ਦੰ: ਤਹਿਤ 10 ਮੁਕੱਦਮੇ ਦਰਜ ਕਰਕੇ 10 ਵਿਅਕਤੀਆਂ ਨੂੰ ਕਾਬੂ ਕਰਕੇ 695 ਸਿਗਨੇਚਰ ਕੈਪਸੂਲ ਅਤੇ 180 PREGABLIM ਕੈਪਸੂਲ ਦੀ ਬਰਾਮਦਗੀ ਕੀਤੀ ਗਈ ਹੈ।ਦਰਜ ਕੀਤੇ ਮੁਕੱਦਮਿਆਂ ਦੀ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਨਸ਼ਿਆਂ ਦੇ ਖਾਤਮੇ ਲਈ ਮਾਨਸਾ ਪੁਲਿਸ ਵੱਲੋਂ ਦੇ ਵੱਖ-ਵੱਖ ਥਾਣਿਆਂ ਦੇ ਇਲਾਕੇ ਅੰਦਰ ਐਂਟੀ-ਡਰੱਗ ਸੈਮੀਨਾਰ/ਮੀਟਿੰਗਾਂ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਆਲੇ-ਦੁਆਲੇ ਨਸ਼ਿਆਂ ਦੀ ਗੈਰ-ਕਾਨੂੰਨੀ ਵਰਤੋਂ/ਵਿਕਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਲਈ ਪੁਲਿਸ ਹੈਲਪਲਾਇਨ ਨੰਬਰ 112, ਹੈਲਪਲਾਈਨ ਨੰਬਰ 181 ,ਮੋਬਾਇਲ ਨੰਬਰ 9780125100 ਅਤੇ ਈਮੇਲ Id – dpo.mns.police@punjab.gov.in ਤੇ ਜਾਂ ਉਹਨਾਂ ਨਾਲ ਨਿੱਜੀ ਤੌਰ ਤੇ ਮਿਲ ਕੇ ਵੀ ਨਸ਼ਿਆਂ ਪ੍ਰਤੀ ਕੋਈ ਵੀ ਇਤਲਾਹ ਜਾਂ ਸੁਝਾਅ ਦੇ ਸਕਦੇ ਹਨ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ।

