Visitor : Visitor

ਭ੍ਰਿਸ਼ਟਾਚਾਰ ਨੂੰ ਲੈ ਕੇ ਆਪ ਸਰਕਾਰ ਦਾ ਦੋਹਰਾ ਮਾਪਦੰਡ, ਕਰਮਚਾਰੀਆਂ ਨੂੰ ਤਾੜਨਾ, ਮੰਤਰੀਆਂ ਨੂੰ ਥਾਪਨਾ : ਸੁਨੀਲ ਜਾਖੜ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਚੰਡੀਗੜ੍ਹ, 30 ਅਗਸਤ 2023 : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਦਾ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਪ੍ਰਤੀ ਵੱਖੋ ਵੱਖ ਰਵਈਆ ਇਸ ਸਰਕਾਰ ਦੇ ਦੋਹਾਂ ਪ੍ਰਤੀ ਵਿਹਾਰ ਵਿਚ ਫਰਕ ਦਾ ਪ੍ਰਮਾਣ ਹੈ।…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਚੰਡੀਗੜ੍ਹ, 30 ਅਗਸਤ 2023 : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਦਾ ਆਪਣੇ ਕਰਮਚਾਰੀਆਂ ਅਤੇ ਮੰਤਰੀਆਂ ਪ੍ਰਤੀ ਵੱਖੋ ਵੱਖ ਰਵਈਆ ਇਸ ਸਰਕਾਰ ਦੇ ਦੋਹਾਂ ਪ੍ਰਤੀ ਵਿਹਾਰ ਵਿਚ ਫਰਕ ਦਾ ਪ੍ਰਮਾਣ ਹੈ।

ਸੁਨੀਲ ਜਾਖੜ ਨੇ ਕਿਹਾ ਕਿ ਜ਼ੇਕਰ ਕਿਸੇ ਕਰਮਚਾਰੀ ਨੇ ਗਲਤ ਕੀਤਾ ਹੈ ਤਾਂ ਉਸਦੇ ਖਿਲਾਫ ਬੇਸ਼ੱਕ ਕਾਰਵਾਈ ਹੋਵੇ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਕੈਬਨਿਟ ਵਿਚ ਨਾਲ ਦੀਆਂ ਕੁਰਸੀਆਂ ਤੇ ਬੈਠੇ ਉਹ ਮੰਤਰੀ ਵਿਖਾਈ ਨਹੀਂ ਦਿੰਦੇ ਜਿਹਨ੍ਹਾਂ ਦੀ ਪੁਸ਼ਤ ਪਨਾਹੀ ਹੇਠ ਪਠਾਨਕੋਟ ਵਿਚ ਕਰੋੜਾਂ ਦੀ ਜਮੀਨ ਦਾ ਘਪਲਾ ਹੋ ਗਿਆ।

ਭਾਜਪਾ ਪ੍ਰਧਾਨ ਨੇ ਸਵਾਲ ਕੀਤਾ ਕਿ ਕੀ ਉੱਚ ਪੱਧਰੀ ਦਿਸ਼ਾ ਨਿਰਦੇਸ਼ਾਂ ਬਿਨ੍ਹਾਂ ਸੰਭਵ ਹੈ ਕਿ ਇਕ ਬੀਡੀਪੀਓ ਨੂੰ ਇਕ ਹਫ਼ਤੇ ਵਿਚ ਹੀ ਏਡੀਸੀ ਬਣਾ ਦਿੱਤਾ ਜਾਵੇ ਅਤੇ ਫਿਰ ਉਹ ਕਰੋੜਾਂ ਦੀ ਜਮੀਨ ਦਾ ਗਬਨ ਕਰ ਜਾਵੇ।

ਜਾਖੜ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਆਪਣੇ ਦੋਹਰੇ ਚਰਿੱਤਰ ਵਿਚੋਂ ਬਾਹਰ ਆਉਣ ਤੇ ਆਪਣੀ ਕੈਬਨਿਟ ਦੇ ਸਾਥੀਆਂ ਖਿਲਾਫ ਵੀ ਅਜਿਹੀ ਸਾਹਸੀ ਕਾਰਵਾਈ ਕਰਨ ਦੀ ਹਿੰਮਤ ਵਿਖਾਉਣ ਜਿਸ ਤਰਾਂ ਦੀ ਕਾਰਵਾਈ ਦਾ ਜਿਕਰ ਉਹ ਆਪਣੇ ਕਰਮਚਾਰੀਆਂ ਤੇ ਕਰਨ ਦਾ ਦਾਅਵਾ ਕਰਦੇ ਹਨ।

ਜਾਖੜ ਨੇ ਹੋਰ ਕਿਹਾ ਕਿ ਇਸ ਤੋਂ ਪਹਿਲਾਂ ਦੋ ਮੰਤਰੀਆਂ ਨੂੰ ਜਿੰਨ੍ਹਾਂ ਦੀ ਮੰਤਰੀ ਮੰਡਲ ਵਿਚੋਂ ਛੁੱਟੀ ਕੀਤੀ ਗਈ ਸੀ ਉਨ੍ਹਾਂ ਖਿਲਾਫ ਜਾਂਚ ਕਿੱਥੇ ਪਹੁੰਚੀ ਇਸਦੀ ਜਾਣਕਾਰੀ ਵੀ ਮੁੱਖ ਮੰਤਰੀ ਨੂੰ ਜਨਤਕ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਨਾਲ ਹੀ ਸਵਾਲ ਕੀਤਾ ਕਿ ਉਹ ਪੁਰਾਣੇ ਮੰਤਰੀ ਸਰਕਾਰੀ ਸਮਾਗਮਾਂ ਦੀ ਸੋਭਾ ਬਣ ਰਹੇ ਹਨ, ਕੀ ਇਸਤੋਂ ਮੰਨ ਲਿਆ ਜਾਵੇ ਕਿ ਉਨ੍ਹਾਂ ਖਿਲਾਫ ਕਾਰਵਾਈ ਇਕ ਦਿਖਾਵਾ ਮਾਤਰ ਸੀ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰਾਂ ਦੀਆਂ ਕਾਰਵਾਈਆਂ ਕਰਕੇ ਅਸਲ ਵਿਚ ਕਿਸਾਨਾਂ ਨੂੰ ਫਸਲਾਂ ਦਾ ਮੁਆਵਜਾ ਨਾ ਵੰਡ ਸਕਨ ਦੀ ਆਪਣੀ ਸਰਕਾਰ ਦੀ ਨਕਾਮੀ ਛੁਪਾਉਣ ਦੀ ਕੋਸਿ਼ਸ ਕਰ ਰਹੇ ਹਨ, ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਮੁੱਖ ਮੰਤਰੀ ਦਾ ਅਸਲ ਸੱਚ ਸਮਝ ਚੁੱਕੇ ਹਨ।

Leave a Reply

Your email address will not be published. Required fields are marked *

Visitor : Visitor