ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੱਦਾਖ : ਇਸ ਸਮੇਂ ਦੀ ਲੱਦਾਖ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਸ਼ਨੀਵਾਰ ਦੇਰ ਸ਼ਾਮ ਲੱਦਾਖ ‘ਚ ਫੌਜ ਦਾ ਇਕ ਵਾਹਨ ਡੂੰਘੀ ਖਾਈ ‘ਚ ਡਿੱਗ ਗਿਆ। ਇਸ ਹਾਦਸੇ ‘ਚ ਫੌਜ ਦੇ 9 ਜਵਾਨ ਸ਼ਹੀਦ ਹੋ ਗਏ, ਜਦਕਿ 1 ਗੰਭੀਰ ਜ਼ਖਮੀ ਹੋ ਗਿਆ। ਇਹ ਹਾਦਸਾ ਕਿਆਰੀ ਕਸਬੇ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਉਸ ਸਮੇਂ ਵਾਪਰਿਆ ਜਦੋਂ ਫੌਜ ਦਾ ਕਾਫਲਾ ਕਰੂ ਗੈਰੀਸਨ ਤੋਂ ਲੇਹ ਨੇੜੇ ਕਿਆਰੀ ਵੱਲ ਜਾ ਰਿਹਾ ਸੀ।”