ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 9 ਅਗਸਤ 2023 : ਪਤੀ ਨਾਲ ਝਗੜੇ ਤੋਂ ਬਾਅਦ ਇਕ ਔਰਤ ਦੂਜੀ ਔਰਤ ਕੋਲ ਚਲੀ ਗਈ। ਔਰਤ ਨੇ ਸਮਝਾਉਣ ਦੀ ਬਜਾਏ ਆਪਣੇ ਕੋਲ ਰੱਖ ਲਿਆ। ਇਸ ਤੋਂ ਬਾਅਦ ਉਸ ਨੂੰ ਦੋ ਲੱਖ ਰੁਪਏ ਵਿੱਚ ਰਾਜਸਥਾਨ ਵਿੱਚ ਵੇਚ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਵਿਆਹੁਤਾ, ਔਰਤ ਨੂੰ ਘੁੰਮਣ ਦੇ ਬਹਾਨੇ ਲੈ ਗਈ। ਉਸ ਨੇ ਦੱਸਿਆ ਕਿ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਜਾਣਾ ਹੈ। ਇਸ ਤੋਂ ਬਾਅਦ ਉਸ ਨੂੰ ਨਸ਼ੀਲੀ ਚਾਹ ਪਿਲਾ ਕੇ ਬੇਹੋਸ਼ ਕਰਕੇ ਅੰਮ੍ਰਿਤਸਰ ਦੀ ਬਜਾਏ ਰਾਜਸਥਾਨ ਲੈ ਗਈ। ਜਿੱਥੇ ਉਸ ਨੇ ਇਸ ਨੂੰ ਇੱਕ ਵਿਅਕਤੀ ਨੂੰ ਵੇਚ ਦਿੱਤਾ।
ਸੱਤ ਮਹੀਨੇ ਤੱਕ ਵਿਅਕਤੀ ਨੇ ਵਿਆਹੁਤਾ ਔਰਤ ਨੂੰ ਬੰਧਕ ਬਣਾ ਕੇ ਬਲਾਤਕਾਰ ਕੀਤਾ। ਕਿਸੇ ਤਰ੍ਹਾਂ ਉਹ ਭੱਜ ਕੇ ਆਪਣੇ ਚਚੇਰੇ ਭਰਾ ਕੋਲ ਪਹੁੰਚ ਗਈ। ਉਸ ਨੇ ਤੁਰੰਤ ਥਾਣਾ ਮੇਹਰਬਾਨ ਨੂੰ ਸੂਚਨਾ ਦਿੱਤੀ। ਪੁਲਸ ਨੇ ਮ੍ਰਿਤਕਾ ਦੇ ਚਚੇਰੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ, ਉਸ ਦੇ ਪਤੀ, ਦੋ ਹੋਰਾਂ ਅਤੇ ਰਾਜਸਥਾਨ ਦੇ ਰਹਿਣ ਵਾਲੇ ਰਾਜਵੀਰ ਮੱਝੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

