Visitor : Visitor
,

ਸੀਵਰੇਜ ਦੀ ਸਫ਼ਾਈ ਕਰ ਰਹੇ ਮਜ਼ਦੂਰ ਦੀ ਗੈਸ ਚੜ੍ਹਨ ਕਾਰਨ ਮੌਤ, ਤਿੰਨ ਬੇਹੋਸ਼

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਲਹਿਰਾਗਾਗਾ , 27 ਜੁਲਾਈ 2023 : ਸਥਾਨਕ ਸ਼ਹਿਰ ਦੇ ਵਾਟਰ ਵਰਕਸ ਕੋਲ ਸੀਵਰੇਜ ਦੀ ਸਫਾਈ ਕਰ ਰਹੇ ਮੁਲਾਜ਼ਮਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ, ਜਦੋਂਕਿ ਤਿੰਨ ਵਿਅਕਤੀ ਬੇਹੋਸ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਬਾਹਰ ਰੈਫਰ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਸੰਜੇ ਬਾਂਸਲ ਤੇ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲਹਿਰਾਗਾਗਾ , 27 ਜੁਲਾਈ 2023 : ਸਥਾਨਕ ਸ਼ਹਿਰ ਦੇ ਵਾਟਰ ਵਰਕਸ ਕੋਲ ਸੀਵਰੇਜ ਦੀ ਸਫਾਈ ਕਰ ਰਹੇ ਮੁਲਾਜ਼ਮਾਂ ਵਿੱਚੋਂ ਇਕ ਦੀ ਮੌਤ ਹੋ ਗਈ ਹੈ, ਜਦੋਂਕਿ ਤਿੰਨ ਵਿਅਕਤੀ ਬੇਹੋਸ਼ ਹੋ ਚੁੱਕੇ ਹਨ ਜਿਨ੍ਹਾਂ ਨੂੰ ਬਾਹਰ ਰੈਫਰ ਕੀਤਾ ਗਿਆ ਹੈ। ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਸੰਜੇ ਬਾਂਸਲ ਤੇ ਡੀਐਸਪੀ ਲਹਿਰਾ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਸੀਵਰੇਜ ਦੀ ਸਫਾਈ ਕਰਨ ਸਮੇਂ ਇਕ ਵਿਅਕਤੀ ਜਦੋਂ ਅੰਦਰ ਉਤਰਿਆ ਤਾਂ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਿਆ।

ਇਸੇ ਤਰ੍ਹਾਂ ਇਕ ਦੇ ਪਿੱਛੇ ਦੂਜਾ ਅਤੇ ਫਿਰ ਤੀਜਾ ਵਿਅਕਤੀ ਜਦੋਂ ਸੀਵਰੇਜ ਅੰਦਰ ਉਨ੍ਹਾਂ ਨੂੰ ਬਾਹਰ ਕੱਢਣ ਗਿਆ ਤਾਂ ਸਾਰੇ ਬੇਹੋਸ਼ ਹੋ ਗਏ। ਸਾਰਿਆਂ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਉਨ੍ਹਾਂ ਵਿਚੋਂ ਸੁਖਵਿੰਦਰ ਸਿੰਘ ਵਾਸੀ ਲਹਿਰਾਗਾਗਾ ਦੀ ਤੁਰੰਤ ਮੌਤ ਹੋ ਗਈ ਜਦੋਂਕਿ ਸੋਨੂੰ, ਵਿਨੋਦ ਕੁਮਾਰ ਤੇ ਨਰੇਸ਼ ਕੁਮਾਰ ਬੇਹੋਸ਼ ਹਨ। ਤਿੰਨਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Visitor : Visitor