Visitor : Visitor

ਅਨਮੋਲ ਗਗਨ ਮਾਨ ਲਹਿਰਾਉਣਗੇ ਮਾਨਸਾ ਵਿਖੇ  ਤਿਰੰਗਾ : ਸਰਕਾਰ ਨੇ ਜਾਰੀ ਕੀਤੀ ਸੂਚੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਇਸ ਵਾਰ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਸੀਐਮ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ। ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਜਦੋਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋਡੀ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ। ਇਸ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਇਸ ਵਾਰ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਸੀਐਮ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ। ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਜਦੋਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋਡੀ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ।

ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੰਮ੍ਰਿਤਸਰ, ਅਮਨ ਅਰੋੜਾ ਮੁਹਾਲੀ, ਮੰਤਰੀ ਡਾ: ਬਲਜੀਤ ਕੌਰ ਬਠਿੰਡਾ, ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ, ਕੁਲਦੀਪ ਸਿੰਘ ਧਾਲੀਵਾਲ ਸ਼ਹੀਦ ਭਗਤ ਸਿੰਘ ਨਗਰ, ਡਾ: ਬਲਬੀਰ ਸਿੰਘ ਬਰਨਾਲਾ, ਬ੍ਰਹਮਸ਼ੰਕਰ ਜਿੰਪਾ ਫਿਰੋਜ਼ਪੁਰ, ਲਾਲਚੰਦ ਕਟਾਰੂਚੱਕ ਰੋਪੜ,  ਲਾਲਜੀਤ ਸਿੰਘ ਭੁੱਲਰ ਗੁਰਦਾਸਪੁਰ, ਹਰਜੋਤ ਸਿੰਘ ਬੈਂਸ ਲੁਧਿਆਣਾ, ਹਰਭਜਨ ਸਿੰਘ ਪਠਾਨਕੋਟ, ਚੇਤਨ ਸਿੰਘ ਜੋੜਾਮਾਜਰਾ ਤਰਨਤਾਰਨ, ਅਨਮੋਲ ਗਗਨ ਮਾਨ ਮਾਨਸਾ, ਬਲਕਾਰ ਸਿੰਘ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਵਿਖੇ ਤਿਰੰਗੇ ਦੀ ਸਲਾਮੀ ਲੈਣਗੇ।

Leave a Reply

Your email address will not be published. Required fields are marked *

Visitor : Visitor