ਮੈਂ ਜੇਲ੍ਹ ਤੋਂ ਬਾਹਰ ਭੁੱਖ ਹੜਤਾਲ ਉਤੇ ਰਹਾਂਗੀ : ਕਿਰਨਦੀਪ ਕੌਰ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 30 ਜੂਨ 2023 : ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਜੇਲ੍ਹ ਵਿੱਚ ਮੁਢਲੀ ਸਹੂਲਤਾ ਨਾਲ ਮਿਲਣ ਦੇ ਵਿਰੋਧ ਵਿੱਚ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ ਭੁੱਖ ਹੜਤਾਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਦਿੱਤੀ। ਕਿਰਨਦੀਪ ਕੌਰ ਨੇ ਕਿਹਾ ਕਿ ਹਰ ਹਫਤੇ ਮੈਂ ਅਮ੍ਰਿਤਪਾਲ ਸਿੰਘ ਨੂੰ ਮਿਲਣ ਅਸਾਮ ਦੀ ਡਿਬਰੂਗੜ ਜੇਲ੍ਹ ਜਾਂਦੀ ਹਾਂ, ਹਰ ਹਫਤੇ ਵਾਂਗ ਅੱਜ ਦੀ ਮੁਲਾਕਾਤ ਦਾ ਸਮਾਂ ਵੀ ਬਹੁਤ ਛੇਤੀ ਲੰਘ ਗਿਆ।
ਮੁਲਾਕਾਤ ਤੋਂ ਮੈਨੂੰ ਪੱਤਾ ਲੱਗਾ ਹੈ ਕਿ ਅਮ੍ਰਿਤਪਾਲ ਸਿੰਘ ਸਮੇਤ ਬਾਕੀ ਉਸਦੇ ਸਾਥੀ ਸਿੰਘ ਭੁੱਖ ਹੜਤਾਲ ਉਤੇ ਹਨ। ਇਸ ਦੇ ਕੁਝ ਕਾਰਨ ਹਨ, ਜਿਨ੍ਹਾਂ ਵਿੱਚੋ ਇੱਕ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਫੋਨ ਕਾਲ ਲਈ ਡਿਬਰੂਗੜ੍ਹ ਜੇਲ ਨੂੰ ਪੰਜਾਬ ਸਰਕਾਰ ਇਜਾਜਤ ਨਹੀਂ ਦੇ ਰਹੀ, ਇਸ ਵਜ੍ਹਾ ਕਾਰਨ ਪਰਿਵਾਰਾਂ ਨਾਲ ਗੱਲ ਨਹੀਂ ਹੁੰਦੀ, ਜੇਕਰ ਇਹ ਸਹੂਲਤ ਜੋ ਕੀ ਹਰ ਜੇਲ੍ਹ ਵਿੱਚ ਲਾਜ਼ਮੀ ਹੁੰਦੀ ਹੈ, ਉਨ੍ਹਾਂ ਕਿਹਾ ਕਿ ਜੇਕਰ ਇਹ ਸਹੂਲਤ ਦਿੱਤੀ ਜਾਵੇ ਤਾਂ 20-25 ਹਜ਼ਾਰ ਜੋ ਕੀ ਇੱਕ ਇੰਨਸਾਨ ਦਾ ਇੱਕ ਮੁਲਾਕਾਤ ਲਈ ਲੱਗਦਾ ਹੈ ਉਹ ਨਹੀਂ ਲੱਗੇਗਾ। ਹਰ ਪਰਿਵਾਰ ਇਹ ਖਰਚਾ ਨਹੀਂ ਚੁਕ ਸਕਦਾ। ਫੋਨ ਦੀ ਸਹੂਲਤ ਨਾਲ ਅੰਦਰ ਜੋ ਸਿੰਘ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਨਸਿਕ ਹਲਾਤ ਠੀਕ ਰਹਿ ਸਕਦੀ ਹੈ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕੇ ਫੋਨ ਦੀ ਸਹੂਲਤ ਨਾ ਮਿਲਣ ਕਾਰਨ ਵਕੀਲਾਂ ਨਾਲ ਗੱਲ ਬਾਤ ਵੀ ਨਹੀਂ ਹੋ ਪਾਉਂਦੀ, ਜਿਸ ਵਜ੍ਹਾਂ ਕਰ ਕੇ ਵਕੀਲਾਂ ਨੂੰ ਨਾ ਹੀ ਕੁਝ ਦਸਿਆ ਜਾ ਸਕਦਾ ਹੈ ਤੇ ਨਾਂ ਹੀ ਪੁਛਿਆ, ਇਸ ਕਾਰਨ ਕੇਸ ਲੜਨ ਵਿੱਚ ਬਹੁਤ ਰੁਕਾਵਟ ਆ ਰਹੀ ਹੈ ਅਤੇ ਸਹੀ ਗਲਤ ਦਾ ਪਤਾ ਨਹੀਂ ਲੱਗ ਰਿਹਾ।
ਉਨ੍ਹਾਂ ਕਿਹਾ ਕਿ ਦੂਜੀ ਗੱਲ ਇਹ ਹੈ ਕਿ ਜੇਲ੍ਹ ਵਿੱਚ ਖਾਣ ਪੀਣ ਦਾ ਪ੍ਰਬੰਧ ਠੀਕ ਨਹੀਂ ਹੈ, ਕਈ ਵਾਰ ਦਾਲ ਸਬਜੀ ਵਿੱਚ ਨਮਕ ਹੀ ਨਈ ਪਾਉਦੇ ਤੇ ਕਈ ਵਾਰ ਰੋਟੀਆ ਜੋ ਖਾਣ ਲਾਇਕ ਨਹੀਂ ਹੁੰਦੀਆ, ਉਨ੍ਹਾਂ ਵਿੱਚ ਤਬਾਕੂ ਮਿਲਦਾ ਹੈ, ਜੋ ਵੀ ਖਾਣਾ ਬਣਾਉਂਦਾ ਹੈ ਉਹ ਤਬਾਕੂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਹੱਥਾਂ ਨਾਲ ਹੀ ਸਿੰਘਾ ਦਾ ਖਾਣਾ ਤਿਆਰ ਕੀਤਾ ਜਾਂਦਾ ਹੈ। ਕਈ ਵਾਰ ਇਹ ਕਹਿ ਕੇ ਸਾਰ ਦਿੰਦੇ ਹਨ ਕੇ ਸਾਨੂੰ ਤੁਹਾਡੀ ਸਮਝ ਨਈ ਆ ਰਹੀ, ਨਾਂ ਹੀ ਕੋਈ ਇੰਟਰਪਰੇਟਰ ਹੈ ਜੋ ਸਮਝਾ ਸਕੇ। ਕੁਝ ਕੁ ਸਿੰਘਾਂ ਨੂੰ ਅਜਿਹੇ ਪਰੈਸ਼ਰ ਕਾਰਨ ਮਾਨਸਿਕ ਤੰਗੀਆਂ ਵੀ ਆ ਰਹੀਆਂ ਹਨ ਜਿਸ ਕਾਰਨ ਸਿਹਤ ਤੇ ਬਹੁਤ ਫਰਕ ਪੈ ਰਿਹਾ ਹੈ। ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮਸਲਿਆਂ ਦਾ ਹਲ ਕਰਨਾ ਪੈਣਾਂ ਹੈ, ਇਹ ਕੇਵਲ ਆਮ ਸਹੂਲਤਾਂ ਦੀ ਮੰਗ ਹੈ ਨਾਂ ਹੀ ਕੋਈ ਵੀ ਆਈ ਪੀ ਟਰੀਟਮੰਟ ਦੀ ਡਿਮਾਂਡ। ਕਿਰਨਦੀਪ ਕੌਰ ਨੇ ਕਿਹਾ ਅੱਜ ਤੋਂ ਮੈਂ ਵੀ ਇਸ ਭੁਖ ਹੜਤਾਲ ਵਿੱਚ ਆਪਣੇ ਸਰਦਾਰ ਜੀ ਦੇ ਨਾਲ ਸ਼ਾਮਿਲ ਹਾਂ।

