ਭਗਵੰਤ ਮਾਨ ਸਰਕਾਰ ਆਮ ਲੋਕਾਂ ਲਈ ਨਹੀਂ ਸਿਰਫ ਸਰਮਾਏਦਾਰਾਂ ਲਈ ਕੰਮ ਕਰ ਰਹੀ ਹੈ : ਕੁਲਦੀਪ
ਬਿਊਰੋ, ਪ੍ਰਾਈਮ ਪੋਸਟ ਪੰਜਾਬ / ਦਵਿੰਦਰ ਕੋਹਲੀ
ਮਾਨਸਾ, 16 ਜੂਨ 2023 : ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ ਨੇ ਬੁਢਲਾਡਾ ਹਲਕੇ ਦੇ ਪਿੰਡ ਖੁਡਾਲ ਕਲਾਂ ,ਸਿਰਸੀਵਾਲਾ ਹੋਰ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਨੁੱਕੜ ਮੀਟਿੰਗਾਂ ਕੀਤੀਆਂ।ਉਹਨਾਂ 2024 ਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ।
ਬਸਪਾ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਗਾਮੀ ਲੋਕ ਸਭਾ ਚੋਣਾਂ ਵੇਲੇ ਬਹੁਜਨ ਸਮਾਜ ਪਾਰਟੀ ਵੱਡੀ ਧਿਰ ਵਜੋਂ ਉਭਰਕੇ ਸਾਹਮਣੇ ਆਵੇਗੀ । ਉਹਨਾਂ ਆਖਿਆ ਕਿ ਪਾਰਟੀ ਨੂੰ ਬੂਥ ਲੈਵਲ ਤੱਕ ਮਜ਼ਬੂਤ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕੁਲਦੀਪ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਦਲਿਤ ਵਿਰੋਧੀ ਸਾਬਿਤ ਹੋਈ ਹੈ l ਜੋ ਸਿਰਫ ਸਰਮਾਏਦਾਰਾਂ ਲਈ ਕੰਮ ਕਰ ਰਹੀ ਹੈ ਭਗਵੰਤ ਮਾਨ ਨੇ ਫੋਕੇ ਲਾਰਿਆਂ ਅਤੇ ਵਾਅਦਿਆਂ ਅਤੇ ਚੁਟਕਲਿਆਂ ਤੋਂ ਸਿਵਾਏ ਗਰੀਬ ਤਬਕੇ ਲਈ ਇੱਕ ਵੀ ਲੋਕ ਭਲਾਈ ਦਾ ਕੰਮ ਨਹੀਂ ਕੀਤਾ।ਇਸ ਮੌਕੇ ਬਸਪਾ ਆਗੂ ਤੇਜਾ ਸਿੰਘ ਬਰੇਟਾ ਗੁਰਧਿਆਨ ਕਟਾਰੀਆ ਦਾ ਸਮੂਹ ਵਰਕਰਾਂ ਵੱਲੋਂ ਸਨਮਾਨ ਕੀਤਾ ਗਿਆ ।

