ਦਵਿੰਦਰ ਸਿੰਘ ਕੋਹਲੀ
ਬੁਢਲਾਡਾ, 4 ਜੂਨ 2023 (ਪ੍ਰਾਈਮ ਪੋਸਟ ਪੰਜਾਬ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ (ਰਜਿ) ਬੁਢਲਾਡਾ ਵੱਲੋਂ 37ਵਾਂ ਵਿਸ਼ਾਲ ਭੰਡਾਰਾ ਵਾਲਟਾਲ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ ਨੇ ਦੱਸਿਆ ਕਿ ਭੰਡਾਰੇ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ, ਉਤਰਾਖੰਡ, ਹਿਮਾਚਲ ਆਦਿ ਦੀਆਂ ਸੰਸਥਾਵਾਂ ਵੱਲੋਂ ਹਰ ਸਾਲ ਭੰਡਾਰ ਵਿੱਚ ਪਹੁੰਚ ਕੇ ਸੇਵਾ ਕੀਤੀ ਜਾਂਦੀ ਹੈ।
ਅੱਜ ਭੰਡਾਰੇ ਸੰਬੰਧੀ ਸ੍ਰੀ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਆਸ਼ਰਮ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਸ਼ਿਵ ਭਗਤਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਰਾਜੇਸ਼ ਬਿਹਾਰੀ ਬਿੱਲਾ, ਕਰਮਜੀਤ ਸਿੰਘ ਮਾਘੀ, ਰਵਿੰਦਰ ਗੁਪਤਾ,ਗੋਪਾਲ ਕ੍ਰਿਸ਼ਨ, ਰਾਜਿੰਦਰਪਾਲ ਕਾਕਾ, ਅਸ਼ੋਕ ਸਿੰਗਲਾ, ਗੁਰਪਾਲ ਠੇਕੇਦਾਰ, ਪਰਸ਼ੋਤਮ ਕੁਮਾਰ,ਰਾਜ ਕੁਮਾਰ, ਵਿਵੇਕ ਜਲਾਣ,ਕੌਂਸਲਰ ਸੁਖਵਿੰਦਰ ਕੌਰ ਸੁਖੀ,ਬਲਵਿੰਦਰ ਸਿੰਘ ਕਾਕਾ ਕੋਚ, ਸ਼ਿਵਾਲਿਕ ਸਿੰਗਲਾ ਅਤੇ ਕਰਨ ਸਿੰਗਲਾ ਆਦਿ ਹਾਜ਼ਰ ਸਨ।

