Visitor : Visitor

Big Breaking :2000 ਦਾ ਨੋਟ ਬੰਦ  : 30 ਸਤੰਬਰ ਤੋਂ ਬਾਅਦ ਨਹੀਂ ਚੱਲੇਗਾ 2000 ਦਾ ਨੋਟ, RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਨਵੀ ਦਿੱਲੀ : ਹੁਣ 2000 ਦੇ ਨੋਟ ਵੀ ਨਹੀਂ ਮਿਲਣਗੇ। RBI ਨੇ ਇੱਕ ਵੱਡੇ ਫੈਸਲੇ ਦੇ ਤਹਿਤ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ 2000 ਦੇ ਨੋਟ ਬੰਦ ਹੋਣ ਜਾ ਰਹੇ ਹਨ।ਸਰਕੂਲਰ ਮੁਤਾਬਿਕ 2000 ਦੇ ਸਾਰੇ ਨੋਟ ਵਾਪਿਸ ਲਏ ਜਾਣਗੇ। 23 ਮਈ ਤੋਂ ਲੈਕੇ 30 ਸਤੰਬਰ ਤੱਕ ਬੈਂਕਾਂ ਚੋ ਬਦਲਵਾਏ ਜਾ ਸਕਦੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਨਵੀ ਦਿੱਲੀ : ਹੁਣ 2000 ਦੇ ਨੋਟ ਵੀ ਨਹੀਂ ਮਿਲਣਗੇ। RBI ਨੇ ਇੱਕ ਵੱਡੇ ਫੈਸਲੇ ਦੇ ਤਹਿਤ ਸਰਕੂਲਰ ਜਾਰੀ ਕਰਦੇ ਹੋਏ ਕਿਹਾ ਕਿ 2000 ਦੇ ਨੋਟ ਬੰਦ ਹੋਣ ਜਾ ਰਹੇ ਹਨ।ਸਰਕੂਲਰ ਮੁਤਾਬਿਕ 2000 ਦੇ ਸਾਰੇ ਨੋਟ ਵਾਪਿਸ ਲਏ ਜਾਣਗੇ। 23 ਮਈ ਤੋਂ ਲੈਕੇ 30 ਸਤੰਬਰ ਤੱਕ ਬੈਂਕਾਂ ਚੋ ਬਦਲਵਾਏ ਜਾ ਸਕਦੇ ਹਨ 2000 ਦੇ ਨੋਟ ਪਰ 30 ਸਤੰਬਰ ਤੋਂ ਬਾਅਦ ਇਹ ਨੋਟ ਨਹੀਂ ਚਲਣਗੇ।

RBI ਨੇ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2,000 ਰੁਪਏ ਦੇ ਨੋਟਾਂ ਨੂੰ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, 2000 ਰੁਪਏ ਦੇ ਬੈਂਕ ਨੋਟ ਕਾਨੂੰਨੀ ਟੈਂਡਰ ਬਣੇ ਰਹਿਣਗੇ। ਜਾਣਕਾਰੀ ਮੁਤਾਬਕ RBI ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਹੈ। ਆਰਬੀਆਈ ਨੇ ਕਿਹਾ ਹੈ ਕਿ ਇਹ ਨੋਟ 30 ਸਤੰਬਰ ਤੱਕ ਕਾਨੂੰਨੀ ਤੌਰ ‘ਤੇ ਵੈਧ ਰਹਿਣਗੇ।

RBI 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਇਹ ਕਾਨੂੰਨੀ ਟੈਂਡਰ ਰਹੇਗਾ ਰਿਜ਼ਰਵ ਬੈਂਕ 2000 ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਵੇਗਾ ਪਰ ਮੌਜੂਦਾ ਨੋਟ ਅਵੈਧ ਨਹੀਂ ਹੋਣਗੇ।ਭਾਰਤੀ ਰਿਜ਼ਰਵ ਬੈਂਕ (ਆਰਬੀਆਈ) 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਜਾ ਰਿਹਾ ਹੈ l ਹਾਲਾਂਕਿ, ਇਹ ਕਾਨੂੰਨੀ ਟੈਂਡਰ ਰਹੇਗਾ।ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ।ਸਾਲ 2016 ‘ਚ ਨੋਟਬੰਦੀ ਤੋਂ ਬਾਅਦ 2000 ਹਜ਼ਾਰ ਰੁਪਏ ਦਾ ਨੋਟ ਪੇਸ਼ ਕੀਤਾ ਗਿਆ ਸੀ। ਨੋਟਬੰਦੀ ਦੌਰਾਨ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਸਨ।

Leave a Reply

Your email address will not be published. Required fields are marked *

Visitor : Visitor