Visitor : Visitor
,

ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਮਾਸੂਮ ਪੁੱਤਰ ਤੋਂ ਬਾਅਦ ਹੁਣ ਪਿਤਾ ਦੀ ਵੀ ਹੋਈ ਮੌਤ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਮਲੋਟ : ਬੁੱਧਵਾਰ ਦੁਪਹਿਰ ਨੂੰ ਦਾਨੇਵਾਲਾ ਚੌਕ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀ ਦੇ ਪਿਤਾ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ। ਗੌਰਤਲਬ ਹੈ ਕਿ 36 ਸਾਲਾ ਰਾਜੇਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਤਨਾਮ ਨਗਰ ਮਲੋਟ ਆਪਣੇ ਲੜਕੇ ਅਰਸ਼ (12) ਅਤੇ ਭਤੀਜੇ ਨਿਤਿਨ (11) ਪੁੱਤਰ ਕੇਵਲ ਕਿਸ਼ਨ ਨੂੰ ਸਕੂਲ ਤੋਂ ਛੁੱਟੀ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਮਲੋਟ : ਬੁੱਧਵਾਰ ਦੁਪਹਿਰ ਨੂੰ ਦਾਨੇਵਾਲਾ ਚੌਕ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਦਿਆਰਥੀ ਦੇ ਪਿਤਾ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ। ਗੌਰਤਲਬ ਹੈ ਕਿ 36 ਸਾਲਾ ਰਾਜੇਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਸਤਨਾਮ ਨਗਰ ਮਲੋਟ ਆਪਣੇ ਲੜਕੇ ਅਰਸ਼ (12) ਅਤੇ ਭਤੀਜੇ ਨਿਤਿਨ (11) ਪੁੱਤਰ ਕੇਵਲ ਕਿਸ਼ਨ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੋਟਰਸਾਈਕਲ ‘ਤੇ ਘਰ ਲਿਆ ਰਿਹਾ ਸੀ। ਡਿਫੈਂਸ ਰੋਡ ਤੋਂ ਦਾਨੇਵਾਲਾ ਚੌਕ ਕੋਲ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਰਸ਼ ਦੀ ਮੌਤ ਹੋ ਗਈ ਜਦਕਿ ਰਾਜੇਸ਼ ਕੁਮਾਰ ਅਤੇ ਨਿਤਿਨ ਗੰਭੀਰ ਜ਼ਖ਼ਮੀ ਹੋ ਗਏ। ਰਾਜੇਸ਼ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਮੀਟ ਦੀ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਮ੍ਰਿਤਕ ਅਰਸ਼ ਤੋਂ ਇਲਾਵਾ ਉਸ ਦੇ 3 ਹੋਰ ਛੋਟੇ ਬੱਚੇ ਹਨ। ਪੁੱਤਰ ਤੋਂ ਬਾਅਦ ਪਿਤਾ ਦੀ ਮੌਤ ਕਾਰਨ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਹਰ ਕੋਈ ਡੂੰਘੇ ਸਦਮੇ ਵਿੱਚ ਹੈ। ਇਹ ਹਾਦਸਾ ਬਿਨ੍ਹਾਂ ਮਨਜ਼ੂਰੀ ਤੋਂ ਚੱਲ ਰਹੀਆਂ ਟਰਾਲੀਆਂ ਵੱਲੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਾਰਨ ਵਾਪਰਿਆ ਹੈ।

Leave a Reply

Your email address will not be published. Required fields are marked *

Visitor : Visitor