Visitor : Visitor

HPCL  ਨੇ ਪੁਲਿਸ ਪਬਲਿਕ ਸਕੂਲ ਮਾਨਸਾ ਨੂੰ ਸਮਾਰਟ ਕਲਾਸਰੂਮ ਬੋਰਡ ਭੇਂਟ ਕੀਤੇ

ਸੰਜੀਵ ਜਿੰਦਲ ( Prime Post Punjab ) ਮਾਨਸਾ, 19 ਮਈ 2023  :ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਵੱਲੋਂ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਪੁਲਿਸ ਪਬਲਿਕ ਸਕੂਲ ਮਾਨਸਾ ਨੂੰ 5 ਸਮਾਰਟ ਕਲਾਸਰੂਮ ਬੋਰਡ ਅਤੇ 5 ਅਲਮਾਰੀਆਂ ਭੇਂਟ ਕੀਤੀਆਂ ਗਈਆਂ।ਇਹ ਜਾਣਕਾਰੀ ਮੁੱਖ ਸਟੇਸ਼ਨ ਪ੍ਰਬੰਧਕ ਐਚ.ਪੀ.ਸੀ.ਐਲ. ਅਜੈਪਾਲ ਸਰੋਹਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਐਚ.ਪੀ.ਸੀ.ਐਲ. ਵੱਲੋਂ ਕਰੀਬ 11…

ਸੰਜੀਵ ਜਿੰਦਲ ( Prime Post Punjab )

ਮਾਨਸਾ, 19 ਮਈ 2023  :ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ ਵੱਲੋਂ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਦੀ ਅਗਵਾਈ ਵਿਚ ਪੁਲਿਸ ਪਬਲਿਕ ਸਕੂਲ ਮਾਨਸਾ ਨੂੰ 5 ਸਮਾਰਟ ਕਲਾਸਰੂਮ ਬੋਰਡ ਅਤੇ 5 ਅਲਮਾਰੀਆਂ ਭੇਂਟ ਕੀਤੀਆਂ ਗਈਆਂ।ਇਹ ਜਾਣਕਾਰੀ ਮੁੱਖ ਸਟੇਸ਼ਨ ਪ੍ਰਬੰਧਕ ਐਚ.ਪੀ.ਸੀ.ਐਲ. ਅਜੈਪਾਲ ਸਰੋਹਾ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਐਚ.ਪੀ.ਸੀ.ਐਲ. ਵੱਲੋਂ ਕਰੀਬ 11 ਲੱਖ ਰੁਪਏ ਦੀ ਰਾਸ਼ੀ ਦਾ ਸਾਮਾਨ ਸਕੂਲ ਨੂੰ ਭੇਂਟ ਕੀਤਾ ਗਿਆ ਹੈ।ਇਹ ਸਾਮਾਨ ਕਾਰਪੋਰੇਟ ਸਮਾਜਿਕ ਜਿੰਮੇਦਾਰੀ ਨੀਤਿ ਦੇ ਤਹਿਤ ਪ੍ਰਦਾਨ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣਾ ਸਭ ਦਾ ਨੈਤਿਕ ਫਰਜ਼ ਹੈ।

ਸਕੂਲ ਪ੍ਰਿੰਸੀਪਲ ਮਨਮੋਹਨ ਸਿੰਘ ਨੇ ਐਚ.ਪੀ.ਸੀ.ਐਲ. ਦੁਆਰਾ ਪੁਲਿਸ ਪਬਲਿਕ ਸਕੂਲ ਲਈ ਬਿਹਤਰ ਸਿੱਖਿਆ ਹਿਤ ਨਿਰੰਤਰ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਸਕੂਲੀ ਵਿਦਿਆਰਥੀਆਂ ਨੇ ਵੀ ਇਸ ਉਪਰਾਲੇ ਦਾ ਸਵਾਗਤ ਕੀਤਾ।
ਇਸ ਮੌਕੇ ਐਚ.ਪੀ.ਸੀ.ਐਲ. ਵੱਲੋਂ ਸੀਨੀਅਰ ਮੈਨੇਜ਼ਰ ਸਿਧਾਰਥ ਕੁਮਾਰ, ਸਿਧਾਰਥ ਦੁਆ, ਮੈਨੇਜ਼ਰ ਵਸੀਮ ਰਜ਼ਾ, ਡਿਪਟੀ ਮੈਨੈਜ਼ਰ ਪਿ੍ਆ ਸਿੰਘ, ਪਰਿਧੀ ਮਾਧੂਰ, ਡਿਪਟੀ ਜਨਰਲ ਮੈਨੈਜ਼ਰ ਸੁਖਵੰਤ ਸਿੰਘ ਕਾਹਲੋਂ, ਦੁਰਗਾ ਨਾਰਾਇਨ ਮੀਨਾ ਮੌਜੂਦ ਸਨ।

Leave a Reply

Your email address will not be published. Required fields are marked *

Visitor : Visitor