ਬਿਊਰੋ, ਪ੍ਰਾਈਮ ਪੋਸਟ ਪੰਜਾਬ
ਨਵੀਂ ਦਿੱਲੀ, 21 ਅਪ੍ਰੈਲ, 2023 : ਇਥੋਂ ਦੀ ਸਾਕੇਤ ਅਦਾਲਤ ਵਿਚ ਅੱਜ ਇਕ ਔਰਤ ਨੂੰ ਚਾਰ ਗੋਲੀਆਂ ਮਾਰ ਦਿੱਤੀਆਂ ਗਈਆਂ। ਔਰਤ ਗੰਭੀਰ ਜ਼ਖ਼ਮੀ ਹੋ ਗਈ ਜਿਸਨੂੰ ਹਸਪਤਾਲ ਲਿਜਾਇਆ ਗਿਆ ਹੈ। ਗੋਲੀਆਂ ਚੱਲਣ ਵੇਲੇ ਪੁਲਿਸ ਮੌਕੇ ’ਤੇ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਇਕ ਗਵਾਹ ਵਜੋਂ ਪੇਸ਼ ਹੋਣ ਆਈ ਸੀ ਤੇ ਉਸ ’ਤੇ ਗੋਲੀਆਂ ਚਲਾਉਣ ਵਾਲਾ ਵਕੀਲ ਦੀ ਪੁਸ਼ਾਕ ਪਾ ਕੇ ਆਇਆ ਸੀ ਜਿਸ ਕਾਰਨ ਪਛਾਣਿਆ ਨਹੀਂ ਗਿਆ।

