ਬਿਊਰੋ, ਪ੍ਰਾਈਮ ਪੋਸਟ ਪੰਜਾਬ ਤਪਾ ਮੰਡੀ : ਤਪਾ ਪੁਲਿਸ ਵੱਲੋਂ ਚੋਰੀ ਦੇ ਤਿੰਨ ਮੋਟਰਸਾਇਕਲਾਂ ਅਤੇ 2 ਮੋਬਾਇਲਾਂ ਸਣੇ 3 ਜਣਿਆਂ ਨੂੰ ਕਾਬੂ ਕਰਨ ‘ਚ ਸਫਲਤਾ ਮਿਲੀ ਹੈ।
ਡੀ.ਐਸ.ਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਮਲਿਕ ਦੇ ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ‘ਚ ਚੌਂਕੀ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ‘ਚ ਸ਼ੱਕੀਆਂ ਅਤੇ ਵਹੀਕਲਾਂ ਦੇ ਸੰਬੰਧ ਦਰਾਜ ਫਾਟਕ ਤਪਾ ਹਾਜ਼ਰ ਸੀ l ਕਿਸੇ ਨੇ ਗੁਪਤ ਇਤਲਾਹ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ,ਕਮਲਪ੍ਰੀਤ ਸਿੰਘ ਉਰਫ ਰੂਬੀ ਵਾਸੀਆਨ ਮੰਡੀਕਲਾਂ ਅਤੇ ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਜਸਵੀਰ ਸਿੰਘ ਵਾਸੀ ਮਹਿਰਾਜ ਬਾਰਾਸਤਾ ਰਾਮਪੁਰਾਫੂਲ ਜੋ ਵਾਰ-ਵਾਰ ਚੋਰੀਆਂ ਕਰਨ ਦੇ ਆਦੀ ਹਨ, ਜਿਨ੍ਹਾਂ ‘ਤੇ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ,ਜੋ ਤਿੰਨੋ ਅੱਜ ਉਕਤਾਨ ਵਿਅਕਤੀ ਚੋਰੀ ਦੇ ਮੋਟਰਸਾਇਕਲਾਂ ‘ਤੇ ਇਲਾਕੇ ‘ਚ ਘੁੰਮ ਰਹੇ ਹਨ ਅਤੇ ਚੋਰੀ ਕੀਤੇ ਮੋਟਰਸਾਇਕਲ ਵੇਚਣ ਦੀ ਤਾਂਕ ‘ਚ ਹਨ। ਜੇਕਰ ਹੁਣੇ ਹੀ ਜੇਠੂਕੇ ਰੋਡ ਤਪਾ,ਆਲੀਕੇ ਰੋਡ ਅਤੇ ਤਪਾ ਸ਼ਹਿਰ ‘ਚ ਚੈਕਿੰਗ ਕੀਤੀ ਜਾਵੇ ਤਾਂ ਉਕਤਾਨ ਵਿਅਕਤੀ ਕਾਬੂ ਆ ਸਕਦੇ ਹਨ। ਐਸ.ਐਚ.ਓ ਤਪਾ ਨਿਰਮਲਜੀਤ ਸਿੰਘ ਸੰਧੂ ਅਤੇ ਚੌਂਕੀ ਇੰਚਾਰਜ ਗੁਰਪਾਲ ਸਿੰਘ ਸਮੇਤ ਪੁਲਸ ਪਾਰਟੀ ਨੇ ਚੈਕਿੰਗ ਸਮੇਂ ਉਕਤ ਤਿੰਨਾਂ ਜਣਿਆਂ ਨੂੰ ਤਿੰਨ ਮੋਟਰਸਾਇਕਲਾਂ ਅਤੇ 2 ਮੋਬਾਇਲਾਂ ਸਣੇ ਕਾਬੂ ਕਰਕੇ ਮੁਕੱਦਮਾ ਦਰਜ ਕਰਕੇ ਮਾਨੋਯਗ ਬਰਨਾਲਾ ਕੋਰਟ ‘ਚ ਪੇਸ਼ ਕੀਤਾ ਗਿਆ । ਉਕਤ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਨ੍ਹਾਂ ਤਿੰਨਾਂ ‘ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ‘ਚ ਚੋਰੀਆਂ ਦੇ ਮਾਮਲੇ ਦਰਜ ਹਨ।

