ਸੰਜੀਵ ਜਿੰਦਲ
ਮਾਨਸਾ, 5 ਅਪ੍ਰੈਲ 2023 : ਜਿਲ੍ਹਾ ਰੋਜ਼ਗਾਰ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ 6 ਅਪੈਲ 2023 ਦਿਨ ਵੀਰਵਾਰ ਨੂੰ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਸਟਾਰ ਹੈਲਥ ਐਂਡ ਅਲਾਇਡ ਇਨਸੋਰੈਂਸ ਵੱਲੋਂ ਸੇਲਜ਼ ਐਂਡ ਮਾਰਕਿਟਿੰਗ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਯੋਗਤਾ ਗੈ੍ਰਜੂਏਟ ਪਾਸ ਲੜਕੇ ਅਤੇ ਲੜਕੀਆਂ ਦੀ ਜ਼ਰੂਰਤ ਹੈ। ਪ੍ਰਾਰਥੀ ਦੀ ਉਮਰ ਸੀਮਾ 26 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਤੰਦਰੁਸਤ ਹੋਣੇ ਚਾਹੀਦੇ ਹਨ। ਉਨਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆ ਅਤੇ ਰਿਜ਼ਯੁਮ ਲੈ ਕੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਮਾਨਸਾ ਵਿਖੇ ਸਵੇਰੇ 10:30 ਵਜੇ ਪਹੁੰਚਣ।
ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਚੁਣੇ ਗਏ ਪ੍ਰਾਰਥੀ ਨੂੰ 15000/- ਰੁਪਏ ਦੇ ਕਰੀਬ ਤਨਖ਼ਾਹ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਅਸਾਮੀਆਂ ਦੀ ਗਿਣਤੀ 100 ਹੈ ਅਤੇ ਇੰਟਰਵਿਊ ਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 01:30 ਵਜੇ ਤੱਕ ਰੱਖਿਆ ਗਿਆ ਹੈ। ਇਸ ਸਬੰਧੀ ਕਿਸੇ ਵੀ ਕਿਸਮ ਦੀ ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 81465-50756, 94641-78030 ’ਤੇ ਸੰਪਰਕ ਕਰ ਸਕਦੇ ਹੋ। ਨੌਕਰੀ ਲਈ ਕੰਮ ਕਰਨ ਦਾ ਸਥਾਨ ਮਾਨਸਾ ਹੋਵੇਗਾ।