ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮੇਰਠ, 24 ਮਾਰਚ 2023 : ਮੇਰਠ ’ਚ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਬੇਟੇ ਅਤੇ ਬੇਟੀ ਦਾ ਕਤਲ ਕਰ ਦਿੱਤਾ। ਪੁਲਸ ਦੀ ਪੁੱਛਗਿੱਛ ’ਚ ਮਾਂ ਅਤੇ ਪ੍ਰੇਮੀ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਸਾਬਕਾ ਕੌਂਸਲਰ ਸੌਦ ਨਾਲ ਚਾਰ ਸਾਲਾਂ ਤੋਂ ਅਫੇਅਰ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਅਫੇਅਰ ਕਾਰਨ ਦੋਵਾਂ ਨੇ ਮਿਲ ਕੇ ਬੱਚਿਆਂ ਦਾ ਕਤਲ ਕਰ ਦਿੱਤਾ। ਦੋਵਾਂ ਨੇ ਪਹਿਲਾਂ ਬੱਚਿਆਂ ਦੇ ਹੱਥ-ਪੈਰ ਬੰਨ੍ਹ ਕੇ ਬੈੱਡ ਦੇ ਡੱਬੇ ਵਿੱਚ ਪਾ ਦਿੱਤੇ। ਹਾਲਤ ਵਿਗੜਨ ’ਤੇ ਬੱਚਿਆਂ ਨੂੰ ਬਾਹਰ ਕੱਢ ਕੇ ਨਸ਼ੇ ਦੇ ਟੀਕੇ ਲਗਾਏ ਗਏ। ਇਸ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਾਬਕਾ ਕੌਂਸਲਰ ਨੇ ਲਾਸ਼ ਨੂੰ ਕਾਰ ਵਿੱਚ ਰੱਖ ਕੇ ਭੋਲਾ ਝੀਲ ਵਿੱਚ ਸੁੱਟ ਦਿੱਤਾ।
10 ਸਾਲਾ ਪੁੱਤਰ ਮੇਰਬ ਅਤੇ 6 ਸਾਲਾ ਬੇਟੀ ਕੋਨੇਨ ਵਾਸੀ ਖੈਰਨਗਰ ਗੁਲਾਰ ਵਾਲੀ ਗਲੀ ਬੁੱਧਵਾਰ ਸ਼ਾਮ ਤੋਂ ਲਾਪਤਾ ਸਨ। ਸੀ.ਸੀ.ਟੀ.ਵੀ. ਵਿੱਚ ਬੱਚੇ ਜਾਂਦੇ ਦਿਖਾਈ ਦਿੱਤੇ। ਮਾਪਿਆਂ ਨੇ ਬੱਚਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਥਾਣੇ ਵਿੱਚ ਦਰਜ ਕਰਵਾਈ ਸੀ। ਉਦੋਂ ਤੋਂ ਪੁਲਿਸ ਦੀਆਂ 10 ਟੀਮਾਂ ਬੱਚਿਆਂ ਦੀ ਭਾਲ ਕਰ ਰਹੀਆਂ ਸਨ।

