ਸੰਜੀਵ ਜਿੰਦਲ
ਮਾਨਸਾ, 18 ਮਾਰਚ 2023 : ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 16 ਮਾਰਚ ਨੂੰ ਪਿੰਡ ਕੋਟਲੀ ਕਲ੍ਹਾਂ (ਥਾਣਾ ਸਦਰ ਮਾਨਸਾ) ਵਿਖੇ ਦਰਜ ਹੋਏ ਕਤਲ ਦੇ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ ਅੰਦਰ ਸੁਲਝਾ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮਿਤੀ 16-3-23 ਨੂੰ ਥਾਣਾ ਸਦਰ ਮਾਨਸਾ ਪੁਲਿਸ ਪਾਸ ਇਤਲਾਹ ਮਿਲੀ ਕਿ ਪਿੰਡ ਕੋਟਲੀ ਕਲ੍ਹਾਂ ਵਿਖੇ ਇੱਕ 6 ਸਾਲਾਂ ਬੱਚੇ ਦਾ ਕਤਲ ਹੋ ਗਿਆ ਹੈ।ਜਿਸਤੇ ਮੁਦਈ ਜਸਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਲੀ ਕਲ੍ਹਾ ਦੇ ਬਿਆਨ ਪਰ ਮੁਕੱਦਮਾ ਨੰਬਰ 52 ਮਿਤੀ 17-3-23 ਅ/ਧ 302,307,34,120 ਬੀ ਹਿੰ:ਦੰ: 25/27 ਆਰਮਜ ਐਕਟ ਥਾਣਾ ਸਦਰ ਮਾਨਸਾ ਬਰਖਿਲਾਫ ਸੇਵਕ ਸਿੰਘ ਪੁੱਤਰ ਬਲਵੀਰ ਸਿੰਘ ,ਅਮ੍ਰਿਤ ਸਿੰਘ ਪੁੱਤਰ ਬਲਵੀਰ ਸਿੰਘ ,ਚੰਨੀ ਪੁੱਤਰ ਜੰਟਾ ਵਗੈਰਾ ਵਾਸੀਆਨ ਕੋਟਲੀ ਕਲ੍ਹਾਂ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਬਾਲ ਕ੍ਰਿਸ਼ਨ ਐਸ.ਪੀ(ਡੀ) ਮਾਨਸਾ,ਸ੍ਰੀ ਸੰਜੀਵ ਗੋਇਲ ਡੀ.ਐਸ.ਪੀ (ਸ:ਬ) ਮਾਨਸਾ ਦੀ ਨਿਗਰਾਨੀ ਹੇਠ ,ਥਾਣੇਦਾਰ ਪ੍ਰਵੀਨ ਕੁਮਾਰ ਮੁੱਖ ਅਫਸਰ ਥਾਣਾ ਸਦਰ ਮਾਨਸਾ ਅਤੇ ਇੰਸਪੈਕਟਰ ਜਗਦੀਸ ਕੁਮਾਰ ਇੰਚ: ਸੀਆਈਏ ਸਟਾਫ ਮਾਨਸਾ ਦੀ ਅਗਵਾਈ ਹੇਠ ਤੁਰੰਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਤਕਨੀਕੀ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫਤੀਸ ਸੇਵਕ ਸਿੰਘ ਪੁੱਤਰ ਬਲਵੀਰ ਸਿੰਘ ,ਅਮ੍ਰਿਤ ਸਿੰਘ ਪੁੱਤਰ ਬਲਵੀਰ ਸਿੰਘ ,ਚੰਨੀ ਪੁੱਤਰ ਜੰਟਾ ਵਾਸੀਆਨ ਕੋਟਲੀ ਕਲ੍ਹਾਂ ਨੂੰ ਸਮੇਤ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਦੇ ਕਾਬੂ ਕੀਤਾ ਗਿਆ ਹੈ।
ਗ੍ਰਿਫਤਾਰ ਕੀਤੇ ਵਿਅਕਤੀਆਂ ਨੇ ਆਪਣੀ ਮੁਢਲੀ ਪੁੱਛਗਿੱਛ ਵਿੱਚ ਮੰਨਿਆਂ ਕਿ ਉਹਨਾਂ ਵੱਲੋਂ ਮਿਤੀ 16-3-23 ਨੂੰ ਹਮਸਵਾਰ ਹੋ ਕੇ ਮਕਤੁਲ ਹਰਉਦੇਵੀਰ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ ਸੀ। ਦੌਰਾਨੇ ਪੁੱਛਗਿੱਛ ਅਮ੍ਰਿਤ ਸਿੰਘ ਨੇ ਆਪਣੀ ਨਿਸ਼ਾਨ ਦੇਹੀ ਪਰ ਵਾਰਦਾਤ ਲਈ ਵਰਤਿਆ ਦੇਸੀ ਕੱਟਾ (ਪਿਸਟਲ) ਆਪਣੇ ਰਿਹਾਇਸੀ ਮਕਾਨ ਵਿੱਚੋ ਬਰਾਮਦ ਕਰਵਾਇਆ ਹੈ। । ਵਜ੍ਹਾ ਰੰਜਿਸ ਇਹ ਹੈ ਕਿ ਅਮ੍ਰਿਤ ਸਿੰਘ ਦਾ ਭਰਾ ਸੇਵਕ ਸਿੰੰਘ ਜੋ ਜਸਪ੍ਰੀਤ ਸਿੰਘ ਦੇ ਚਾਚੇ ਸਤਨਾਮ ਸਿੰਘ ਕੇ ਪਾਲੀ ( ਨੌਕਰ ) ਰਲਿਆਂ ਹੋਇਆ ਹੈ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ।ਜਿਸਦੀ ਲੜਕੀ 11-12 ਸਾਲਾਂ ਦੀ ਹੈ ਜੋ ਇਹ ਸੇਵਕ ਸਿੰਘ ਲੜਕੀ ਨਾਲ ਅਸਲੀਲ ਹਰਕਤਾਂ ਕਰਦਾ ਸੀ।ਜਿਸਦਾ ਮੁਦਈ ਜਸਪ੍ਰੀਤ ਬੁਰਾ ਮਨਾਉਦਾ ਸੀ।
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਜਿਹਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਮੁਕੱਦਮੇਂ ਦੀ ਤਫਤੀਸ਼ ਨੂੰ ਅੱਗੇ ਵਧਾਇਆ ਜਾਵੇਗਾ ।

