ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 28 ਫਰਵਰੀ 2023 : ਮਾਨਸਾ ਦੇ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸ਼ਿਸ਼ੂ ਵਾਟਿਕਾ ਦੇ ਦੋ ਰੋਜਾ ਰੰਗਾਰੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਪਹਿਲੇ ਦਿਨ (681) ਵਿਦਿਆਰਥੀਆਂ ਨੇ ਭਾਗ ਲਿਆ। ਬੱਚਿਆਂ ਵੱਲੋਂ ਬਹੁਤ ਮਨਮੋਹਕ ਕਲਾਕਾਰੀਆਂ ਪੇਸ਼ ਕੀਤੀਆਂ ਗਈਆਂ ।ਮੁੱਖ ਮਹਿਮਾਨ ਦੇ ਰੂਪ ਵਿੱਚ ਸ਼੍ਰੀਮਤੀ ਸ਼ਿਲਪਾ ਵਰਮਾ (ਚੀਫ ਜੂਡੀਸ਼ਲ ਮੈਜਿਸਟਰੇਟ ਮਾਨਸਾ ਅਤੇ ਸ਼੍ਰੀ ਪੰਕਜ ਵਰਮਾ (ਸਬ ਡਵੀਜ਼ਨਲ ਜੂਡੀਸ਼ਲ ਮੈਜਿਸਟਰੇਟ ਬੁਢਲਾਡਾ) ਵਿਸ਼ੇਸ਼ ਮਹਿਮਾਨ ਦੇ ਰੁਪ ਵਿੱਚ ਹਾਜ਼ਰ ਹੋਏ।ਪ੍ਰੋਗਰਾਮ ਦਾ ਉਦਘਾਟਨ ਦੀਪ ਪ੍ਰਜਲਨ ਦੀ ਰਸਮ ਦੁਆਰਾ ਕੀਤਾ ਗਿਆ।

ਰੰਗਾ-ਰੰਗ ਪ੍ਰੋਗਰਾਮ ਜਿਵੇਂ ਵੰਦਨਾ, ਸਵਾਗਤ ਗੀਤ, ਭਜਨ, ਕਵਾਲੀ, ਜਲਵਾ, ਛੋਟੇ—ਛੋਟੇ ਬੱਚੇ, ਜੂਬੀ—ਡੂਬੀ, ਪਾਪਾ ਮੇਰੇ ਪਾਪਾ, ਰੇ—ਮਾਮਾ, ਆਜ ਹੈ ਛਚਅਦ਼ਖ, ਜੋ ਬੋਲੇ ਸੋ ਨਿਹਾਲ, ਲਿਟਲ ਕ੍ਰਿਸ਼ਨਾ, ਓਮ ਸਾਂਈ ਰਾਮ, ਹਵਨ ਕੁੰਡ, ਕਾਲਾ ਸ਼ਾਹ ਕਾਲਾ, ਸਵੱਛ ਭਾਰਤ, ਬਨਤੇ ਹਮਾਰੇ ਮਹਿਮਾਨ, ਮੇਰੇ ਦੇਸ਼ ਕੀ ਧਰਤੀ, ਨਾਟਕ, ਹਿਮਾਚਲੀ ਗੀਤ, ਗਲਤੀ ਸੇ ਮਿਸਟੇਕ, ਲਵ—ਯੂ—ਜਿੰਦਗੀ, ਗਿੱਧਾ ਆਦਿ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਦੇ ਦੋਨੋ ਹੀ ਦਿਨ 1400 ਦੇ ਕਰੀਬ ਮਾਤਾ —ਪਿਤਾ ਜੀ ਨੇ ਸ਼ਾਮਿਲ ਹੋ ਕੇ ਵਿੱਦਿਆ ਮੰਦਰ ਦੇ ਵਿਹੜੇ ਦੀ ਰੌਣਕ ਵਿੱਚ ਵਾਧਾ ਕੀਤਾ।

ਮੁੱਖ ਮਹਿਮਾਨ ਸ਼ਿਲਪਾ ਵਰਮਾ ਅਤੇ ਪੰਕਜ਼ ਵਰਮਾ ਨੇ ਬੱਚਿਆਂ ਨੂੰ ਮੁਫਤ ਕਾਨੂੰਨੀ ਸਲਾਹ ਬਾਰੇ ਦੱਸਿਆ।ਉਹਨਾਂ ਨੇ ਕਿਹਾ ਕਿ ਕਿਸ ਤਰ੍ਹਾਂ ਅਲੱਗ— ਅਲੱਗ ਘਟਨਾਵਾਂ ਹੋਣ ਤੇ ਆਪਾਂ ਕਿਸ ਤਰ੍ਹਾਂ ਕਾਨੂੰਨੀ ਸਲਾਹ ਦੇ ਰਾਂਹੀ ਲਾਭ ਉਠਾ ਸਕਦੇ ਹਾਂ ਅਤੇ ਹੋਰ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਹਾਂ।

ਪ੍ਰੋਗਰਾਮ ਦੇ ਦੂਸਰੇ ਦਿਨ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਦੂਸਰੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ (582) ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਿੱਚ ਮੁੱਖ ਮਹਿਮਾਨ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਮਾਣਯੋਗ ਮਹਾਂਮੰਤਰੀ ਡਾ. ਨਵਦੀਪ ਸ਼ੇਖਰ ਰਹੇ l ਇਸਦੇ ਨਾਲ ਹੀ ਇਸ ਵਿੱਦਿਆ ਮੰਦਰ ਦੇ ਪੂਰਵ ਛਾਤਰ ਸੁਨੀਲ ਕੁਮਾਰ ਗੋਇਲ ਪ੍ਰਧਾਨ ਗਊ ਸੇਵਾ ਸਮਿਤੀ ਮਾਨਸਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਹਾਜ਼ਰ ਰਹੇ।ਇਸ ਦਿਨ ਦੇ ਰੰਗਾਰੰਗ ਪ੍ਰੋਗਰਾਮ ਵਿੱਚ ਵੰਦਨਾ, ਸਵਾਗਤ ਗੀਤ, ਸ਼ਬਦ, ਕਵਾਲੀ, ਸੂਰਯ ਨਮਸਕਾਰ, ਯਹ ਤੋ ਸੱਚ ਹੈ ਕਿ, ਤੇਰੀ ਮਿੱਟੀ, ਸਲਾਮ ਉਨ ਸ਼ਹੀਦੋਂ ਕੋ, ਪੰਜਾਬੀ ਯਾਦ ਰੱਖਿਓ, ਜੂਤਾ ਹੈ ਜਪਾਨੀ, ਕੋਰਿਓਗ੍ਰਾਫੀ, ਬਮ ਬਮ ਬੋਲੇ, ਸੇਵ ਵਾਟਰ, ਹਰਿਆਣਵੀ ਗੀਤ, ਇੰਗਲਿਸ਼ ਗੀਤ, ਪਿੰਡ ਦੀਆਂ ਗਲੀਆਂ, ਡਾਂਡੀਆ, ਇੰਗਲਿਸ਼ ਨਾਟਕ, ਰਾਮ ਕਥਾ, ਭੰਗੜਾ ਆਦਿ ਪੇਸ਼ ਕੀਤੇ ਗਏ।ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦੇ ਮਹਾਂਮੰਤਰੀ ਡਾ. ਨਵਦੀਪ ਸ਼ੇਖਰ ਨੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਪ੍ਰਸ਼ੰਸ਼ਾ ਕੀਤੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਦੇ ਮਾਤਾ—ਪਿਤਾ ਨੂੰ ਵਿੱਦਿਆ ਭਾਰਤੀ ਦੇ ਲਕਸ਼ ਬਾਰੇ ਜਾਣੂ ਕਰਵਾਇਆ ਅਤੇ ਅਡੋਪਟ —ਟੂ —ਐਜੂਕੇਟ ਯੋਜਨਾ ਦੇ ਬਾਰੇ ਮਾਤਾ-ਪਿਤਾ ਨੂੰ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਵਿੱਦਿਆ ਮੰਦਰ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ , ਪ੍ਰਬੰਧਕ ਜਤਿੰਦਰਵੀਰ ਗੁਪਤਾ ਅਤੇ ਮੈਨੇਜਮੈਂਟ ਮੈਬਰ਼ਜ ਵੀ ਹਾਜ਼ਰ ਰਹੇ।ਪ੍ਰੋਗਰਾਮ ਦੇ ਅਖੀਰ ਵਿੱਚ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਸਾਰੇ ਮਹਿਮਾਨਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ l