ਬਿਊਰੋ, ਪ੍ਰਾਈਮ ਪੋਸਟ ਪੰਜਾਬ
ਹਰਿਆਣਾ ਦੇ ਟੋਹਾਣਾ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਨੂੰ ਰੇਲਗੱਡੀ ਦੀ ਫੇਟ ਵੱਜਣ ਕਾਰਨ ਹੋਈ ਮੌਤ ਦਾ ਸਮਾਚਾਰ ਮਿਲਿਆ ਹੈ l ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਦੋਹਾਂ ਸ਼ਰੀਰ ਦਾ ਬੁਰਾ ਹਾਲ ਹੋ ਗਿਆ l ਦੋਹਾਂ ਦੀਆਂ ਲਾਸ਼ਾਂ ਟਰੈਕ ਦੇ ਕਿਨਾਰੇ ਪਈਆਂ ਸਨ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁਲਿਸ ਨੇ ਸੂਚਿਤ ਕਰ ਦਿੱਤਾ ਹੈ।
ਉਂਝ ਦੋਹਾਂ ਦੀ ਮੌਤ ਦਾ ਕਾਰਣ ਸਪਸ਼ਟ ਨਹੀ ਹੋਇਆ ਹੈ l ਫਿਲਹਾਲ ਇਸ ਬਾਰੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋਵੇਗਾ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲਾਪਰਵਾਹੀ ਕਾਰਨ ਇਹ ਦੋਵੇਂ ਰੇਲਗੱਡੀ ਕੱਟੇ ਗਏ ਹਨ।

ਮੰਨਿਆ ਜਾ ਰਿਹਾ ਹੈ ਕਿ ਦੋਵੇਂ ਟਰੈਕ ਤਸਵੀਰਾਂ ਜਾਂ ਵੀਡੀਓ ਬਣਾਉਣ ਵਰਗੀਆਂ ਜਾਨਲੇਵਾ ਖੇਡਾਂ ਖੇਡ ਰਹੇ ਹੋਣਗੇ। ਜਿਸ ਕਾਰਨ ਉਹ ਟਰੇਨ ਦੀ ਲਪੇਟ ‘ਚ ਆ ਗਏ । ਇਸ ਤੋਂ ਇਲਾਵਾ ਜੇਕਰ ਦੋਵਾਂ ਨੇ ਜਾਣਬੁੱਝ ਕੇ ਅਜਿਹਾ ਕਦਮ ਚੁੱਕਿਆ ਹੈ ਤਾਂ ਇਹ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਵਾਸੀ ਲਾਲੌਦਾ ਅਤੇ ਗਰਿਮਾ ਵਾਸੀ ਖਨੌਰਾ ਵਜੋਂ ਹੋਈ ਹੈ।
ਦੱਸਿਆ ਜਾਂਦਾ ਹੈ ਕਿ ਨੌਜਵਾਨ ਰਾਕੇਸ਼ ਅਤੇ ਲੜਕੀ ਗਰਿਮਾ ਟੋਹਾਣਾ ਵਿੱਚ ਇਕੱਠੇ ਆਈਲੈਟਸ ਕਰ ਰਹੇ ਸਨ ਅਤੇ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਦੇ ਲਈ ਦੋਵਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਅੱਜ ਜਦੋਂ ਦੋਵੇਂ ਘਰੋਂ ਟੋਹਾਣਾ ਆਏ ਤਾਂ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਦੋਵਾਂ ਦੀਆਂ ਲਾਸ਼ਾਂ ਬਲਿਆਲਾ ਹੈੱਡ ਨੇੜੇ ਰੇਲਵੇ ਟਰੈਕ ‘ਤੇ ਮਿਲੀਆਂ ਸਨ। ਨੌਜਵਾਨ ਰਾਕੇਸ਼ ਦੀ ਬਾਈਕ ਟਰੈਕ ਦੇ ਕੋਲ ਖੜ੍ਹੀ ਮਿਲੀ।

