Visitor : Visitor
,

ਇੱਕ ਨੌਜਵਾਨ ਤੇ ਲੜਕੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਬਿਊਰੋ, ਪ੍ਰਾਈਮ ਪੋਸਟ ਪੰਜਾਬ ਜ਼ੀਰਕਪੁਰ : ਪੰਜਾਬ ਦੇ ਜ਼ੀਰਕਪੁਰ ‘ਚ ਭਾਂਖਰਪੁਰ-ਘੱਗਰ ਰੇਲਵੇ ਪੁਲ ‘ਤੇ ਪਿੰਡ ਨਗਲਾ ਨੇੜੇ ਰੇਲਗੱਡੀ ਅੱਗੇ ਆ ਕੇ ਇਕ ਨੌਜਵਾਨ ਅਤੇ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਮਾਮਲਾ ਪਿਆਰ ਦਾ ਜਾਪਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਰੇਲਵੇ ਪੁਲਿਸ ਨੂੰ ਉਨ੍ਹਾਂ ਕੋਲੋਂ ਕੋਈ ਸੁਸਾਈਡ…

ਬਿਊਰੋ, ਪ੍ਰਾਈਮ ਪੋਸਟ ਪੰਜਾਬ

ਜ਼ੀਰਕਪੁਰ : ਪੰਜਾਬ ਦੇ ਜ਼ੀਰਕਪੁਰ ‘ਚ ਭਾਂਖਰਪੁਰ-ਘੱਗਰ ਰੇਲਵੇ ਪੁਲ ‘ਤੇ ਪਿੰਡ ਨਗਲਾ ਨੇੜੇ ਰੇਲਗੱਡੀ ਅੱਗੇ ਆ ਕੇ ਇਕ ਨੌਜਵਾਨ ਅਤੇ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਇਹ ਮਾਮਲਾ ਪਿਆਰ ਦਾ ਜਾਪਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਰੇਲਵੇ ਪੁਲਿਸ ਨੂੰ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਮਿਲਿਆ ਹੈ।

ਜਾਣਕਾਰੀ ਅਨੁਸਾਰ ਦੋਵੇਂ ਜ਼ੀਰਕਪੁਰ ਦੇ VIP ਰੋਡ ਦੇ ਵਸਨੀਕ ਦੱਸੇ ਜਾਂਦੇ ਹਨ। ਹਾਲਾਂਕਿ ਮ੍ਰਿਤਕ ਨੌਜਵਾਨ ਦੇ ਆਧਾਰ ਕਾਰਡ ‘ਤੇ  ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਲੜਕੀ ਦੇ ਆਧਾਰ ਕਾਰਡ ‘ਤੇ  ਵੀਆਈਪੀ ਰੋਡ ਦਾ ਪਤਾ ਦਰਜ ਹੈ। ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਜਾਂਚ ਅਧਿਕਾਰੀ ਮਨੋਹਰ ਸ਼ਰਮਾ ਨੇ ਦੱਸਿਆ ਕਿ ਦੋਵਾਂ ਨੇ ਸ਼ਾਮ 5.40 ਵਜੇ ਖੁਦਕੁਸ਼ੀ ਕਰ ਲਈ। ਇਸ ਸਮੇਂ ਯਾਤਰੀ ਰੇਲਗੱਡੀ ਅੰਬਾਲਾ ਤੋਂ ਕਾਲਕਾ ਵੱਲ ਜਾ ਰਹੀ ਸੀ। ਦੋ ਲਾਸ਼ਾਂ ਦਾ ਇਕੱਠੇ ਮਿਲਣਾ ਪ੍ਰੇਮ ਸਬੰਧਾਂ ਨੂੰ ਦਰਸਾਉਂਦਾ ਹੈ। ਆਧਾਰ ਕਾਰਡ ਦੇ ਆਧਾਰ ‘ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਧਾਰ ਕਾਰਡ ਅਨੁਸਾਰ ਨੌਜਵਾਨ ਦੀ ਪਛਾਣ ਰਾਹੁਲ ਕੁਮਾਰ ਸਿੰਘ (33) ਵਾਸੀ ਰਘੂਕੁਲ ਨਗਰ, ਸ਼ਾਸਤਰੀ ਨਗਰ ਮੇਰਠ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਅਤੇ ਲੜਕੀ ਦੀ ਪਛਾਣ ਸੁਨੀਤਾ ਸੈਨਾਪਤੀ (32) ਵਾਸੀ ਹਾਲੀਵੁੱਡ ਹਾਈਟਸ-1 ਵੀਆਈਪੀ ਰੋਡ ਜ਼ੀਰਕਪੁਰ ਵਜੋਂ ਹੋਈ ਹੈ।ਜਾਂਚ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲੜਕੀ ਨੂੰ ਜ਼ਖਮੀ ਹਾਲਤ ‘ਚ 108 ਐਂਬੂਲੈਂਸ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਥੇ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

Visitor : Visitor