Visitor : Visitor
,

ਨਕਲੀ ਜੱਜ ਤੇ DSP ਗ੍ਰਿਫ਼਼ਤਾਰ, ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦੇ ਨਾਂ ‘ਤੇ ਠੱਗੇ ਲੱਖਾਂ ਰੁਪਏ

  ਬਿਊਰੋ, ਪ੍ਰਾਈਮ ਪੋਸਟ ਪੰਜਾਬ  ਲੁਧਿਆਣਾ : ਲੁਧਿਆਣਾ ‘ਚ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਂ ‘ਤੇ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗਣ ਵਾਲੀ ਨਕਲੀ ਮਹਿਲਾ ਜੱਜ ਤੇ ਉਸ ਦੇ DSP ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਦਾ ਪਤੀ ਮਾਨਸਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਹੈ। ਮਹਿਲਾ ਨੌਜਵਾਨਾਂ ਨੂੰ ਪੁਲਿਸ ਦਾ ਡਰ ਦਿਖਾਉਂਦੀ ਸੀ। ਪੁਲਿਸ ਨੇ ਨਾਕਾਬੰਦੀ ਦੌਰਾਨ ਦੋਸ਼ੀਆਂ…

 

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਲੁਧਿਆਣਾ : ਲੁਧਿਆਣਾ ‘ਚ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਂ ‘ਤੇ ਨੌਜਵਾਨਾਂ ਤੋਂ ਲੱਖਾਂ ਰੁਪਏ ਠੱਗਣ ਵਾਲੀ ਨਕਲੀ ਮਹਿਲਾ ਜੱਜ ਤੇ ਉਸ ਦੇ DSP ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ ਦਾ ਪਤੀ ਮਾਨਸਾ ਜੇਲ੍ਹ ਵਿੱਚ ਡਿਪਟੀ ਸੁਪਰਡੈਂਟ ਹੈ। ਮਹਿਲਾ ਨੌਜਵਾਨਾਂ ਨੂੰ ਪੁਲਿਸ ਦਾ ਡਰ ਦਿਖਾਉਂਦੀ ਸੀ। ਪੁਲਿਸ ਨੇ ਨਾਕਾਬੰਦੀ ਦੌਰਾਨ ਦੋਸ਼ੀਆਂ ਨੂੰ ਫੜਿਆ ਹੈ। ਦੋਸ਼ੀਆਂ ‘ਤੇ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਦੋਸ਼ੀਆਂ ਦੀ ਪਛਾਣ ਦੀਪ ਕਿਰਨ ਅਤੇ ਉਸ ਦੇ ਪਤੀ ਡਿਪਟੀ ਜੇਲ੍ਹ ਸੁਪਰਡੈਂਟ ਨਰਪਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਸੁਖਦੇਵ ਸਿੰਘ ਅਤੇ ਲਖਵਿੰਦਰ ਸਿੰਘ ਵਾਸੀ ਸਾਹਨੇਵਾਲ ਅਤੇ ਮੰਡੀ ਗੋਬਿੰਦਗੜ੍ਹ ਦੇ ਨਾਂ ਸ਼ਾਮਲ ਹਨ।

ਦੋਸ਼ੀ ਦੀਪ ਕਿਰਨ ਅਤੇ ਨਰਪਿੰਦਰ ਸਿੰਘ ਦੋਵਾਂ ਨੇ ਦੂਜਾ ਵਿਆਹ ਕੀਤਾ ਹੈ। ਔਰਤ ਦੀ ਮੁਲਾਕਾਤ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਰਪਿੰਦਰ ਨਾਲ ਹੋਈ ਸੀ। ਉਸ ਵੇਲੇ ਉਹ ਆਪਣੀ ਕਾਨੂੰਨੀ ਪ੍ਰੈਕਟਿਸ ਕਾਰਨ ਕਿਸੇ ਨਾ ਕਿਸੇ ਕੇਸ ਦੇ ਸਬੰਧ ਵਿੱਚ ਕਈ ਵਾਰ ਜੇਲ੍ਹ ਵੀ ਜਾਂਦੀ ਸੀ। ਉਥੇ ਔਰਤ ਦੀ ਮੁਲਾਕਾਤ ਨਰਪਿੰਦਰ ਸਿੰਘ ਨਾਲ ਹੋਈ। ਉਨ੍ਹਾਂ ਇੱਕ-ਦੂਜੇ ਦੇ ਨੰਬਰ ਲੈ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਦੀਪ ਕਿਰਨ ਅਤੇ ਨਰਪਿੰਦਰ ਦੀ ਚੈਟਿੰਗ ਆਦਿ ਤੋਂ ਬਾਅਦ ਗੱਲ ਵਿਆਹ ਤੱਕ ਪਹੁੰਚ ਗਈ ਅਤੇ ਦੋਹਾਂ ਦਾ ਵਿਆਹ ਹੋ ਗਿਆ। ਦੀਪ ਕਿਰਨ ਦਾ 10 ਸਾਲ ਦਾ ਬੇਟਾ ਹੈ।

Fake judge and DSP

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਪੁਲਿਸ ਕੋਲ ਕਰੀਬ 5 ਸ਼ਿਕਾਇਤਾਂ ਪਹੁੰਚੀਆਂ ਸਨ। ਇਨ੍ਹਾਂ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਠੱਗ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਇੱਕ ਵਿਅਕਤੀ ਤੋਂ 5 ਤੋਂ 8 ਲੱਖ ਰੁਪਏ ਲੈਂਦੀ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਅਤੇ ਉਸਦੇ ਪਤੀ ਦਾ ਇਸ ਘਪਲੇ ਦਾ ਕਾਲਾ ਕਾਰੋਬਾਰ ਇੱਕ ਤੋਂ ਡੇਢ ਕਰੋੜ ਰੁਪਏ ਤੱਕ ਦਾ ਹੈ। ਉਕਤ ਔਰਤ ਨੌਜਵਾਨਾਂ ਤੋਂ ਪੈਸੇ ਵੀ ਲੈਂਦੀ ਸੀ ਅਤੇ ਇਸ ਤੋਂ ਬਾਅਦ ਲੋਕਾਂ ਦੇ ਫੋਨ ਚੁੱਕਣੇ ਬੰਦ ਕਰ ਦਿੰਦੀ ਸੀ।

ਦੋਸ਼ੀ ਔਰਤ ਦੀਪ ਕਿਰਨ ਉਕਤ ਨੌਜਵਾਨਾਂ ਨੂੰ ਮਾਨਸਾ ਜੇਲ੍ਹ ‘ਚ ਤਾਇਨਾਤ ਆਪਣੇ ਪਤੀ ਡਿਪਟੀ ਸੁਪਰਡੈਂਟ ਨਰਪਿੰਦਰ ਨਾਲ ਮਿਲਾ ਦਿੰਦੀ ਸੀ ਕਿ ਉਸ ਦੀ ਜੇਲ੍ਹ ਤੱਕ ਪਹੁੰਚ ਹੈ। ਇਸ ਕਾਰਨ ਉਹ ਆਸਾਨੀ ਨਾਲ ਉਸ ‘ਤੇ ਭਰੋਸਾ ਕਰ ਲੈਂਦੇ ਸਨ ਅਤੇ ਲੱਖਾਂ ਰੁਪਏ ਫੀਸ ਵਜੋਂ ਦੇ ਦਿੰਦੇ ਸਨ। ਦੋਸ਼ੀ ਔਰਤ ਨਾਲ ਉਸ ਦੇ ਪਤੀ ਦੀ ਪੂਰੀ ਮਿਲੀਭੁਗਤ ਸੀ, ਜਿਸ ਤੋਂ ਬਾਅਦ ਹੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਔਰਤ ਦੇ ਨਾਲ ਇਸ ਕੰਮ ਵਿਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਬਿਨਾਂ ਨੇਮ ਪਲੇਟ ਵਾਲੀਆਂ 2 ਪੁਲਿਸ ਵਰਦੀਆਂ, ਸ਼੍ਰੇਆ ਨੇਮ ਪਲੇਟ ਵਾਲੀ 1 ਸਬ-ਇੰਸਪੈਕਟਰ ਦੀ ਵਰਦੀ, ਪੁਲਿਸ ਅਫ਼ਸਰਾਂ ਦੇ ਜਾਅਲੀ ਦਸਤਖ਼ਤਾਂ ਵਾਲਾ 1 ਜਾਅਲੀ ਜੁਆਇਨਿੰਗ ਲੈਟਰ, ਪੁਲਿਸ ਭਰਤੀ ਦੇ 10 ਫਾਰਮ, 1 ਲੱਖ ਰੁਪਏ ਨਕਦੀ, ਇਕ ਸਵਿਫਟ ਕਾਰ, ਇਕ ਫਾਰਚੂਨਰ ਕਾਰ, 1 ਸੋਨੇ ਦਾ ਮੰਗਲਸੂਤਰ, ਸੋਨੇ ਦੀਆਂ ਮੁੰਦਰੀਆਂ ਜੋ ਨਰਪਿੰਦਰ ਨੇ ਦੀਪ ਕਿਰਨ ਲਈ ਠੱਗੀ ਦੀ ਰਕਮ ਨਾਲ ਖਰੀਦੀਆਂ ਸਨ, ਬਰਾਮਦ ਕਰ ਲਏ ਹਨ।

ਦੋਸ਼ੀ ਔਰਤ ਦੀਪ ਕਿਰਨ ਖ਼ਿਲਾਫ਼ ਪਹਿਲਾਂ ਵੀ ਦੋ ਕੇਸ ਦਰਜ ਹਨ। ਔਰਤ ‘ਤੇ ਪਹਿਲਾਂ ਵੀ ਅਗਵਾ ਅਤੇ ਧੋਖਾਧੜੀ ਦਾ ਮਾਮਲਾ ਦਰਜ ਹੈ। ਪੁਲਿਸ ਦੋਸ਼ੀ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਉਸ ਨੇ ਕਿਸ-ਕਿਸ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ ਹੈ।

Leave a Reply

Your email address will not be published. Required fields are marked *

Visitor : Visitor