Visitor : Visitor
,

ਧੀ ਨੂੰ ਲੋਹੜੀ ਦੇਣ ਜਾ ਰਹੀ ਮਹਿਲਾ ਦੀਆਂ ਮੋਟਰਸਾਇਕਲ ਸਵਾਰਾਂ ਨੇ ਖੋਹੀਆਂ ਵਾਲੀਆਂ

ਬਿਊਰੋ, ਪ੍ਰਾਈਮ ਪੋਸਟ ਪੰਜਾਬ  ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬਦਮਾਸ਼ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਮਹਿਲਾ ਆਪਣੀ ਧੀ ਨੂੰ ਲੋਹੜੀ ਦੇ ਤਿਓਹਾਰ ਦਾ ਸਮਾਨ ਦੇਣ ਲਈ ਉਸ ਦੇ ਘਰ ਜਾ ਰਹੀ ਸੀ। ਮਹਿਲਾ ਬਦਮਾਸ਼ ਨੂੰ ਫੜਨ ਲਈ ਪਿੱਛੇ ਵੀ ਭੱਜੀ ਪਰ ਉਹ ਆਪਣੇ ਹੋਰ ਦੋਸਤਾਂ ਨਾਲ ਬਾਈਕ ‘ਤੇ…

ਬਿਊਰੋ, ਪ੍ਰਾਈਮ ਪੋਸਟ ਪੰਜਾਬ 

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਬਦਮਾਸ਼ ਬਜ਼ੁਰਗ ਮਹਿਲਾ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ । ਮਹਿਲਾ ਆਪਣੀ ਧੀ ਨੂੰ ਲੋਹੜੀ ਦੇ ਤਿਓਹਾਰ ਦਾ ਸਮਾਨ ਦੇਣ ਲਈ ਉਸ ਦੇ ਘਰ ਜਾ ਰਹੀ ਸੀ। ਮਹਿਲਾ ਬਦਮਾਸ਼ ਨੂੰ ਫੜਨ ਲਈ ਪਿੱਛੇ ਵੀ ਭੱਜੀ ਪਰ ਉਹ ਆਪਣੇ ਹੋਰ ਦੋਸਤਾਂ ਨਾਲ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਗਿਆ ।

Bike rider snatches

ਦੱਸ ਦੇਈਏ ਕਿ ਇਹ ਘਟਨਾ ਲੁਧਿਆਣਾ ਦੇ ਪ੍ਰੀਤ ਨਗਰ ਗਲੀ ਨੰਬਰ 21 ਇਲਾਕੇ ਦੀ ਹੈ । ਮਹਿਲਾ ਦਾ ਰੌਲਾ ਸੁਣ ਕੇ ਆਸਪਾਸ ਦੇ ਲੋਕ ਵੀ ਇਕੱਠੇ ਹੋ ਗਏ । ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ । ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਵਿੱਚ ਇਹ ਚੌਥੀ ਵੱਡੀ ਵਾਰਦਾਤ ਹੈ । ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਦੇਣ । ਜੇਕਰ ਇਲਾਕੇ ਵਿੱਚ ਕੋਈ ਸ਼ੱਕੀ ਵਿਅਕਤੀ ਨਜ਼ਰ ਆਵੇ ਤਾਂ ਪੁਲਿਸ ਨੂੰ ਸੂਚਿਤ ਕਰੋ । ਜਦੋਂ ਬਦਮਾਸ਼ਾਂ ਦੀ ਬਾਈਕ ਦਾ ਨੰਬਰ ਚੈੱਕ ਕੀਤਾ ਗਿਆ ਤਾਂ ਇਹ ਜਾਅਲੀ ਪਾਇਆ ਗਿਆ । ਪੁਲਿਸ ਨੇ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ । ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

Visitor : Visitor