ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਲੱਸਟਰ ਪੱਧਰੀ ਖੇਡ ਮੇਲਾ ਡਾਈਟ ਅਹਿਮਦਪੁਰ ਵਿਖੇ ਕਰਵਾਇਆ ਗਿਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 29 ਦਸੰਬਰ 2022 : ਖੇਡਾਂ ਵਿਅਕਤੀ ਨੂੰ ਸਰੀਰਕ ਅਤੇ ਮਾਨਿਸਕ ਤੋਰ ਤੇ ਰਿਸ਼ਟ ਪੁਸ਼ਟ ਰੱਖਦੀਆ ਹਨ ਅਤੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਅਹਿਮ ਰੋਲ ਅਦਾ ਕਰਦੀਆਂ ਹਨ ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡਦੇ ਚੈਅਰਮੇਨ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਨੇ ਡਾਈਟ ਅਹਿਮਦਪੁਰ ਵਿਖੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਗਏ ਦੋ ਰੋਜਾ ਖੇਡ ਮੇਲੇ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਹਿੱਤ ਪਿਛਲੇ ਦਿਨੀ ਜਿਲ੍ਹਾ ਅਤੇ ਰਾਜ ਪੱਧਰੀ ਖੇਡ ਮੇਲੇ ਕਰਵਾਏ ਗਏ ਹਨ।

ਅੱਕਾਂਵਾਲੀ ਨੇ ਦੱਸਿਆ ਕਿ ਜਲਦੀ ਹੀ ਪਿੰਡਾਂ ਦੇ ਪਾਰਕਾਂ ਵਿੱਚ ਖੁੱਲੇ ਜਿੰਮ ਲਗਾਏ ਜਾਣਗੇ ਅਤੇ ਯੂਥ ਕਲੱਬਾਂ ਨੂੰ ਖੇਡਾਂ ਲਈ ਵਿੱਤੀ ਮਦਦ ਦਿੱਤੀ ਜਾਵੇਗੀ।
ਢਾ ਬੂਟਾ ਸਿੰਘ ਪ੍ਰਿਸੀਪਲ ਡਾਈਟ ਦੀ ਅਗਵਾਈ ਅਤੇ ਦੇਖਰੇਖ ਹੇਠ ਕਰਵਾਏ ਗਏ ਇਸ ਕਲੱਸਟਰ ਪੱਧਰੀ ਖੇਡ ਮੁਕਾਬਲੇ ਵਿੱਚ 220 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।ਉਹਨਾਂ ਇਹ ਦੱਸਿਦਆਂ ਪ੍ਰਸੰਨਤਾ ਜਾਹਰ ਕੀਤੀ ਕਿ ਡਾਈਟ ਦੇ ਵਿਿਦਆਰਥੀ ਖੇਡਾਂ ਦੇ ਨਾਲ ਨਾਲ ਵਿਿਦਅਕ ਅਤੇ ਸਭਿਆਚਾਰਕ ਗਤੀਵਿਧੀਆਂ ਵਿੱਚ ਵੀ ਚੰਗੀਆਂ ਪ੍ਰਾਪਤੀਆਂ ਕਰ ਰਹੇ ਹਨ।ਉਹਨਾਂ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਖੇਡ ਮੇਲੇ ਲਈ ਉਹਨਾਂ ਦੀ ਸੰਸਥਾਂ ਦੀ ਚੋਣ ਕੀਤੀ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਅਤੇ ਇੰਚਾਰਜ ਡਾ.ਸੰਦੀਪ ਘੰਡ ਨੇ ਦੱਸਿਆ ਕਿ ਤਿੰਨ ਕਲੱਸਟਰ ਪੱਧਰੀ ਮੁਕਾਬਲੇ ਤੋਂ ਬਾਅਦ ਜਿਲ੍ਹਾ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਜਲਦੀ ਹੀ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ।ਡਾ.ਘੰਡ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਨੌਜਵਾਨਾਂ ਦੀ ਸ਼ਖਸ਼ੀਅਥ ਉਸਾਰੀ ਹਿੱਤ ਯੂਥ ਲੀਡਰਸ਼ਿਪ ਟਰੇਨਿੰਗ ਕੈਂਪ ਅਤੇ ਲੜਕੀਆਂ ਨੂੰ ਕਿੱਤਾ ਮੁੱਖੀ ਟਰੇਨਿੰਗ ਦੇਣ ਹਿੱਤ ਸਿਲਾਈ ਸੈਂਟਰ ਵੀ ਖੋਲੇ ਜਾਣਗੇ।
ਸਿੱਖਿਆ ਵਿਭਾਗ ਮਾਨਸਾ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਸਮੂਹ ਜੇਤੂਆਂ ਨੂੰ ਵਧਾਈ ਦਿੰਦਿਆਂ ਪ੍ਰਸੰਨਤਾ ਜਾਹਰ ਕੀਤੀ ਕਿ ਡਾਈਟ ਅਹਿਮਦਪੁਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ ਅਤੇ ਉਹਨਾਂ ਨੂੰ ਮਾਣ ਹੈ ਕਿ ਉਹ ਵੀ ਇਸ ਡਾਈਟ ਵਿੱਚ ਬਤੋਰ ਵਿਿਦਆਰਥੀ ਪੜਦੇ ਰਹੇ ਹਨ।
ਸਤਨਾਮ ਸਿੰਘ ਡੀਪੀਈ ਡਾਈਟ ਅਹਿਮਦਪੁਰ ਨੇ ਕਰਵਾਏ ਗਏ ਮੁਕਾਬਿਲਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿਿਦੰਆਂ ਦੱਸਿਆ ਕਿ ਲੜਕੀਆਂ ਦੀ 100 ਮੀਟਰ ਦੌੜ ਵਿੱਚ ਅਰਸ਼ਪ੍ਰੀਤ ਕੌਰ ਨੇ ਪਹਿਲਾ ਜਸਦੀਪ ਕੌਰ ਨੇ ਦੂਸਰਾ ਅਤੇ ਰਿੰਪੀ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਲੜਕਿਆਂ ਦੀ 100 ਮੀਟਰ ਦੋੜ ਵਿੱਚ ਸੰਦੀਪ ਸਿੰਘ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਮਨਦੀਪ ਸਿੰਘ ਅਤੇ ਹਰਦੀਪ ਸਿੰਘ ਨੂੰ ਦੂਸਰੇ ਅਤੇ ਤੀਸਰੇ ਸਥਾਨ ਤੇ ਰਿਹਾ । ਸ਼ਾਟਪੁੱਟ ਲੜਿਕਆਂ ਵਿੱਚ ਹਰਦੀਪ ਸਿੰਘ ਪਹਿਲੇ ਸੰਦੀਪ ਸ਼ਿੰਘ ਦੂਸਰੇ ਅਤੇ ਅਰਵਿੰਦਰ ਸਿੰਘ ਤੀਸਰੇ ਸਥਾਨ ਤੇ ਰਹੇ l ਲੜਕੀਆ ਦੇ ਸ਼ਾਟ ਪੁੱਟ ਮੁਕਾਬਲਿਆਂ ਵਿੱਚ ਰੀਤਨਪ੍ਰੀਤ ਕੌਰ ਨੇ ਪਹਿਲੇ ਸਥਾਨ ਵੀਰਪਾਲ ਕੌਰ ਨੂੰ ਦੂਜਾ ਅਤੇ ਰੇਖਾ ਨੂੰ ਤੀਸਰਾ ਸਥਾਨ ਮਿਲਿਆ। ਲੜਕੀਆ ਦੀ ਲੰਮੀ ਛਾਲ ਵਿੱਚ ਰਿੰਪੀ ਕੌਰ ਨੇ ਪਹਿਲਾ ਜਸ਼ਨਦੀਪ ਕੌਰ ਨੇ ਦੂਸਰਾ ਅਤੇ ਹਰਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਦੀ ਲੰਬੀ ਛਾਲ ਵਿੱਚ ਜਗਜੀਤ ਸਿੰਘ ਨੇ ਪਹਿਲਾ ਲਵਪ੍ਰੀਤ ਨੇ ਦੂਸਰਾ ਅਤੇ ਹਰਵੀਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

ਵਲਾੀਬਾਲ ਦੇ ਮੁਕਾਬਿਲਆ ਵਿੱਚ ਅਹਿਮਦਪੁਰ ਨੇ ਪਹਿਲਾ ਅਤੇ ਬੁਢਲਾਡਾ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾਕਸ਼ੀ ਦੇ ਕਰਵਾਏ ਗਏ ਦਿਲਚਸਪ ਮੁਕਾਬਲੇ ਵਿੱਚ ਲੜਕੀਆਂ ਨੇ ਵੀ ਆਪਣੀ ਤਾਕਤ ਦਾ ਚੰਗਾ ਮੁਜਹਾਰਾ ਕੀਤਾ ਅਤੇ ਡਾਈਟ ਅਹਿਮਦਪੁਰ ਦੀ ਟੀਮ ਪਹਿਲੇ ਸਥਾਨ ਤੇ ਰਹੀ।
ਇਸ ਖੇਡ ਮੇਲੇ ਨੂੰ ਸਫਲਤਾ ਪੂਰਵਕ ਕਰਵਾਉਣ ਵਿੱਚ ਡਾਈਟ ਅਹਿਮਦਪੁਰ ਵੱਲੋਂ ਗਠਿਤ ਕੀਤੀ ਗਈ ਟੀਮ ਜਿੰਨਾਂ ਵਿੱਚ ਡਾ.ਕਰਨੈਲ ਸਿੰਘ ਵੈਰਾਗੀ,ਡਾ.ਅੰਗਰੇਜ ਸਿੰਘ ਵਿਰਕ,ਮੈਡਮ ਸਰੋਜ ਰਾਣੀ,ਮੈਡਮ ਨਵਦੀਪ ਕੌਰ, ਬਲਦੇਵ ਸਿੰਗਲਾ, ਬਲਤੇਜ ਸਿੰਘ, ਪਸ਼ਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਵੀ ਕੀਤੀ।
ਕਲੱਸਟਰ ਪੱਧਰੀ ਖੇਡ ਮੁਕਾਬਿਲਆਂ ਦੇ ਦੋਵੇਂ ਦਿਨ ਡੀਪੀਈ ਸਤਨਾਮ ਸਿੰਘ,ਮਹਿੰਦਰਪਾਲ ਸਿੰਗਲਾ,ਰਾਜਪਾਲ ਸਿੰਘ ਕੋਚ,ਨਗਿੰਦਰ ਸਿੰਘ,ਗੁਰਦੀਪ ਸਿੰਘ ਸਮਰਾ,ਚੰਦਨ ਕੁਮਾਰ,ਰਿੰਕੂ ਜੀ,ਸੁਖਦਰਸ਼ਨ ਰਾਜੂ ਅਤੇ ਗੁਰਕੀਰਤ ਸਿੰਘ ਸਮੂਹ ਖੇਡ ਮਾਹਿਰਾਂ ਨੇ ਬਿਨਾਂ ਕਿਸੇ ਵਾਦ ਵਿਵਾਦ ਤੋਂ ਖੇਡ ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜਿਆ।ਆਖਰ ਵਿੱਚ ਜੇਤੂਆਂ ਅਤੇ ਕੋਚਾਂ ਨੂੰ ਮੁੱਖ ਮਹਿਮਾਨ ਵੱਲੋਂ ਸ਼ਾਨਦਾਰ ਟਰਾਫੀਆਂ,ਸਾਰਟੀਫਿਕੇਟ ਅਤੇ ਮੈਡਲ ਦੇਕੇ ਸਨਮਾਨਤਿ ਕੀਤਾ ਗਿਆ।