ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 12 ਦਸੰਬਰ 2022 : ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦੇ ਵਿਦਿਆਰਥੀਆਂ ਨੇ ਵਿਦਿਆ ਭਾਰਤੀ ਨੈਸ਼ਨਲ ਚੈੱਸ ਦੇ ਟੂਰਨਾਮੈਟਂ ਵਿੱਚ ਗੁਹਾਟੀ (ਆਸਾਮ) ਵਿਖੇ ਭਾਗ ਲਿਆ।ਇਹ ਟੁਰਨਾਮੈਂਟ ਵੱਖ-ਵੱਖ ਕਸ਼ੇਤਰਾਂ, ਜਿਵੇਂ ਉੱਤਰ ਪੂਰਬ ਕਸ਼ੇਤਰ , ਵੈਸਟ ਯੂ. ਪੀ., ਮੱਧਯ ਕਸ਼ੇਤਰ, ਦੱਖਣ ਮੱਧਯ ਕਸ਼ੇਤਰ, ਰਾਜਸਥਾਨ ਅਤੇ ਪੂਰਬ ਉੱਤਰ ਕਸ਼ੇਤਰ ਵਿਚਕਾਰ ਹੋਇਆ l ਵਿੱਦਿਆ ਮੰਦਰ ਦੀ ਟੀਮ ਅੰਡਰ-14 ਲੜਕੀਆਂ ਦਾ ਸੈਮੀ ਫਾਈਨਲ ਮੈਚ ਰਾਜਸਥਾਨ ਦੀ ਟੀਮ ਨਾਲ ਰਿਹਾ ਅਤੇ ਫਾਈਨਲ ਮੈਚ ਦੱਖਣ ਮੱਧਯ ਕਸ਼ੇਤਰ (ਕਰਨਾਟਕਾ) ਨਾਲ ਹੋਇਆ।ਜਿਸ ਵਿੱਚ ਇਸ ਵਿਦਿਆ ਮੰਦਰ ਦੀਆਂ ਲੜਕੀਆਂ ਮੋਕਸ਼ਾ, ਪ੍ਰਿਅਲ ਜੈਨ, ਹਰਮਨਜੋਤ ਕੌਰ ਅਤੇ ਆਯੂਸ਼ੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੈੱਸ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ -19 ਚੈੱਸ ਵਿੱਚ ਰਿਧੀ ਗਰਗ ਨੇ ਵੀ ਤੀਜਾ ਸਥਾਨ ਹਾਸਲ ਕਰਕੇ ਵਿੱਦਿਆ ਮੰਦਰ ਦਾ ਨਾਂ ਰੌਸ਼ਨ ਕੀਤਾ।
ਇਹਨਾਂ ਜੇਤੂ ਵਿfਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆ ਮੰਦਰ ਦੇ ਪ੍ਰਧਾਨ ਬਲਦੇਵ ਰਾਜ ਬਾਂਸਲ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ।