ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਨਵੰਬਰ 2022 : ਮਾਨਸਾ ਜ਼ਿਲ੍ਹੇ ਦੇ ਪਿੰਡ ਝੇਰਿਆਵਾਲੀ ਵਿਖੇ ਪਿੰਡ ਪੱਧਰ ਤੇ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਅੰਡਰ 14 ਮੁੰਡੇ ,200 ਮੀਟਰ ਵਿੱਚ ਸੁਖਪਾਲ ਸਿੰਘ ਨੇ ਪਹਿਲਾ, ਪ੍ਰੀਤ ਸਿੰਘ ਨੇ ਦੂਜਾ,400 ਮੀਟਰ ਵਿੱਚ ਸੁਖਪਾਲ ਸਿੰਘ ਨੇ ਪਹਿਲਾ, ਲਵਪ੍ਰੀਤ ਸਿੰਘ ਨੇ ਦੂਜਾ, ਅੰਡਰ 14 ਕੁੜੀਆਂ 100 ਮੀਟਰ ਗਗਨਦੀਪ ਕੌਰ ਨੇ ਪਹਿਲਾ, ਸੰਦੀਪ ਕੌਰ ਨੇ ਦੂਜਾ,200 ਮੀਟਰ ਵਿੱਚ ਗਗਨਦੀਪ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ,400 ਮੀਟਰ ਵਿੱਚ ਅਮਨਦੀਪ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ, ਅੰਡਰ 17 ਮੁੰਡੇ 100 ਮੀਟਰ ਜਸ਼ਨਦੀਪ ਸਿੰਘ ਨੇ ਪਹਿਲਾ, ਨਵਦੀਪ ਸਿੰਘ ਨੇ ਦੂਜਾ,200 ਮੀਟਰ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ,400 ਮੀਟਰ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਅਰਸ਼ਦੀਪ ਸਿੰਘ ਨੇ ਦੂਜਾ,800 ਮੀਟਰ ਵਿੱਚ ਹੁਸਨਪ੍ਰੀਤ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ,1600 ਮੀਟਰ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ,
ਪਰਮਿੰਦਰ ਸਿੰਘ ਨੇ ਦੂਜਾ, ਅੰਡਰ 17 ਕੁੜੀਆਂ 100 ਮੀਟਰ ਜਸ਼ਨਪ੍ਰੀਤ ਕੌਰ ਨੇ ਪਹਿਲਾ, ਜਸਵੀਰ ਕੌਰ ਨੇ ਦੂਜਾ, 200 ਮੀਟਰ ਵਿੱਚ ਰਮਨਦੀਪ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ,400 ਮੀਟਰ ਵਿੱਚ ਕਿਰਨਾਂ ਕੌਰ ਨੇ ਪਹਿਲਾ, ਸਰਵਪ੍ਰੀਤ ਕੌਰ ਨੇ ਦੂਜਾ,800 ਮੀਟਰ ਵਿੱਚ ਜਸ਼ਨਪ੍ਰੀਤ ਕੌਰ ਨੇ ਪਹਿਲਾ, ਕਿਰਨਾਂ ਕੌਰ ਨੇ ਦੂਜਾ,1600 ਮੀਟਰ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਜਸਵਿੰਦਰ ਕੌਰ ਨੇ ਦੂਜਾ, ਅੰਡਰ 19 ਮੁੰਡੇ 100 ਮੀਟਰ ਸਮਰਾਟ ਸਿੰਘ.ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ,200 ਮੀਟਰ ਵਿੱਚ ਸਮਰਾਟ ਸਿੰਘ ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ,400 ਮੀਟਰ ਵਿੱਚ ਸਮਰਾਟ ਸਿੰਘ ਨੇ ਪਹਿਲਾ, ਗੁਰਲਾਲ ਸਿੰਘ ਨੇ ਦੂਜਾ,800 ਮੀਟਰ ਵਿੱਚ ਸਿਕੰਦਰ ਸਿੰਘ ਨੇ ਪਹਿਲਾ, ਗੁਰਲਾਲ ਸਿੰਘ ਨੇ ਦੂਜਾ,ਅੰਡਰ 19 ਕੁੜੀਆ 400 ਮੀਟਰ ਵਿੱਚ ਜੋਤੀ ਕੌਰ ਨੇ ਪਹਿਲਾ, ਵੀਰਪਾਲ ਕੌਰ ਨੇ ਦੂਜਾ,1600 ਮੀਟਰ ਵਿੱਚ ਜੋਤੀ ਕੌਰ ਨੇ ਪਹਿਲਾ, ਵੀਰਪਾਲ ਕੌਰ ਨੇ ਦੂਜਾ ,ਅੰਡਰ21 ਸਾਲ ਮੁੰਡੇ100 ਮੀਟਰ ਗੁਰਲਾਲ ਸਿੰਘ ਨੇ ਪਹਿਲਾ, ਸਿਕੰਦਰ ਸਿੰਘ ਨੇ ਦੂਜਾ,200 ਮੀਟਰ ਵਿੱਚ ਸਵਰਨ ਸਿੰਘ ਨੇ ਪਹਿਲਾ, ਸੁਖਦੀਪ ਸਿੰਘ ਨੇ ਦੂਜਾ, 1600 ਮੀਟਰ ਵਿੱਚ ਸੁਰਿੰਦਰ ਸਿੰਘ ਨੇ ਪਹਿਲਾ, ਗੁਰਦੀਪ ਸਿੰਘ ਨੇ ਦੂਜਾ, ਅੰਡਰ 21 ਕੁੜੀਆਂ 100 ਮੀਟਰ ਲਵਪ੍ਰੀਤ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ,400 ਮੀਟਰ ਵਿੱਚ ਹਰਪ੍ਰੀਤ ਕੌਰ ਨੇ ਪਹਿਲਾ, ਮਨਪ੍ਰੀਤ ਕੌਰ ਨੇ ਦੂਜਾ,800 ਮੀਟਰ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਜਾ,1600 ਮੀਟਰ ਵਿੱਚ ਬਲਜਿੰਦਰ ਕੌਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਕਾਲੂ ਨਾਥ, ਡਾਕਟਰ ਗੁਰਜੰਟ ਸਿੰਘ, ਸੁਰਜੀਤ ਸਿੰਘ,ਬਾਬਾ ਮਾਘ ਸਿੰਘ, ਮਾਸਟਰ ਸੰਦੀਪ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਜਗਸੀਰ ਸਿੰਘ ਟੇਲਰ, ਡਾਕਟਰ ਬਲਕੋਰ ਸਿੰਘ, ਹੌਲਦਾਰ ਸਵਰਾਜ ਸਿੰਘ, ਰੋਸ਼ਨ ਲਾਲ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ।