Visitor : Visitor
,

ਦਰਦਨਾਕ ਹਾਦਸਾ : ਦੋ ਕਾਰਾਂ ਦੀ ਟੱਕਰ ‘ਚ 3 ਦੀ ਮੌਤ, 4 ਜ਼ਖਮੀ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਲੁਧਿਆਣਾ : ਲੁਧਿਆਣਾ ਦੇ ਸਮਰਾਲਾ ਬਾਈਪਾਸ ‘ਤੇ ਬੀਤੀ ਰਾਤ ਲਗਭਗ 11 ਵਜੇ ਭਿਆਨਕ ਹਾਦਸਾ ਵਾਪਰਿਆ। ਇਥੇ ਦੋ ਕਾਰਾਂ ਦੀ ਆਪਸ ਵਿਚ ਭਿਆਕ ਟੱਕਰ ਹੋ ਗਈ। ਹਾਦਸਾ ਸਮਰਾਲਾ ਬਾਈਪਾਸ ਰੋਡ ‘ਤੇ ਹੋਇਆ। ਵਰਨਾ ਤੇ ਜ਼ੈੱਨ ਕਾਰ ਵਿਚ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿਚ ਕੁੱਲ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿਚ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਲੁਧਿਆਣਾ : ਲੁਧਿਆਣਾ ਦੇ ਸਮਰਾਲਾ ਬਾਈਪਾਸ ‘ਤੇ ਬੀਤੀ ਰਾਤ ਲਗਭਗ 11 ਵਜੇ ਭਿਆਨਕ ਹਾਦਸਾ ਵਾਪਰਿਆ। ਇਥੇ ਦੋ ਕਾਰਾਂ ਦੀ ਆਪਸ ਵਿਚ ਭਿਆਕ ਟੱਕਰ ਹੋ ਗਈ। ਹਾਦਸਾ ਸਮਰਾਲਾ ਬਾਈਪਾਸ ਰੋਡ ‘ਤੇ ਹੋਇਆ। ਵਰਨਾ ਤੇ ਜ਼ੈੱਨ ਕਾਰ ਵਿਚ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਵਿਚ ਕੁੱਲ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਵਿਚ ਇਕ ਪੁਰਸ਼ ਤੇ ਦੋ ਔਰਤਾਂ ਸ਼ਾਮਲ ਹਨ। ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਲੋਕ ਗੰਭੀਰ ਤੌਰ ‘ਤੇ ਜ਼ਖਮੀ ਹਨ।

ਮ੍ਰਿਤਕਾਂ ਦੀ ਪਛਾਣ ਰਮਨਦੀਪ ਕੌਰ, ਚਰਨਜੀਤ ਕੌਰ, ਸਰਬਜੀਤ ਸਿੰਘ ਤਿੰਨੋਂ ਸ੍ਰੀ ਮਾਛੀਵਾੜਾ ਸਾਹਿਬ ਵਾਸੀ ਸਨ। ਗੰਭੀਰ ਤੌਰ ‘ਤੇ ਜ਼ਖਮੀ ਮੱਖਣ ਸਿੰਘ, ਪ੍ਰੀਤੀ ਰਾਣੀ, ਹੈਪੀ ਪਵਨਦੀਪ ਸਿੰਘ ਸਾਰੇ ਕੋਟਕਪੂਰਾ ਵਾਸੀ ਹਨ। ਸਾਰੇ ਜ਼ਖਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕੀਤਾ ਗਿਆ ਹੈ।

ਹਾਦਸਾ ਦੇਖਦੇ ਹੀ ਰਾਹਗੀਰਾਂ ਨੇ ਜ਼ਖਮੀਆਂ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਮੌਕੇ ‘ਤੇ ਥਾਣਾ ਸਮਰਾਲਾ ਦੀ ਪੁਲਿਸ ਵੀ ਪਹੁੰਚੀ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਰਖਵਾ ਦਿੱਤਾ ਹੈ। ਡਾਕਟਰ ਮੁਤਾਬਕ ਮੱਖਣ ਸਿੰਘ ਦੇ ਫ੍ਰੈਕਚਰ, ਪ੍ਰੀਤੀ ਰਾਣੀ ਦੇ ਸਿਰ ਤੇ ਹੈਪੀ ਤੇ ਪਵਨਦੀਪ ਦੇ ਸਿਰ ‘ਚ ਸੱਟਾਂ ਲੱਗੀਆਂ ਹਨ।

Leave a Reply

Your email address will not be published. Required fields are marked *

Visitor : Visitor