ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 13 ਨਵੰਬਰ 2022 : ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਲਈ ਦਸਤਖ਼ਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪਿੰਡ ਮੂਸਾ ਵਿੱਚ ਘਰ ਦੇ ਅੰਦਰ ਇੱਕ ਰਜਿਸਟਰ ਰੱਖਿਆ ਹੋਇਆ ਹੈ। ਇਸ ਮੁਹਿੰਮ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਮੂਸੇਵਾਲਾ ਦੇ ਪ੍ਰਸੰਸਕ ਰਜਿਸਟਰ ‘ਤੇ ਆਪਣੇ ਦਸਤਖਤ ਕਰਕੇ ਵਿਚਾਰ ਲਿਖ ਰਹੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਇਹ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੈ। ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਦਸਤਖਤ ਕੀਤੇ ਇਸ ਰਜਿਸਟਰ ਨੂੰ ਅਦਾਲਤ ਵਿੱਚ ਪੇਸ਼ ਕਰਨਗੇ ਅਤੇ ਕਹਿਣਗੇ ਕਿ ਸਿੱਧੂ ਮੂਸੇਵਾਲਾ ਉਨ੍ਹਾਂ ਦਾ ਹੀ ਨਹੀਂ ਜਿਸ ਨੇ ਇਸ ਰਜਿਸਟਰ ‘ਤੇ ਦਸਤਖਤ ਕੀਤੇ ਹਨ ਉਹ ਉਨ੍ਹਾਂ ਦਾ ਵੀ ਹੈ।











