Visitor : Visitor
,

ਮੰਦਭਾਗੀ ਖ਼ਬਰ : ਸਕੂਲ ਅੰਦਰ ਬੱਸ ਨੇ ਕੁਚਲਿਆ 11ਵੀਂ ਦਾ ਬੱਚਾ, 2 ਭੈਣਾਂ ਦਾ ਸੀ ਇਕਲੌਤਾ ਭਰਾ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਤਪਾ : ਤਪਾ ਮੰਡੀ ਦੇ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ, ਜਦੋਂ ਗਿਆਰ੍ਹਵੀਂ ਕਲਾਸ ਦੇ 17 ਸਾਲ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਸਕੂਲ ਅੰਦਰ ਹੀ ਸਕੂਲ ਦੀ ਗੱਡੀ ਨੇ ਕੁਚਲ  ਦਿੱਤਾ, ਜਿਸ ਕਰਕੇ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਤ ਪਰਿਵਾਰਕ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਤਪਾ : ਤਪਾ ਮੰਡੀ ਦੇ ਨੇੜਲੇ ਪਿੰਡ ਪੱਖੋ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ, ਜਦੋਂ ਗਿਆਰ੍ਹਵੀਂ ਕਲਾਸ ਦੇ 17 ਸਾਲ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਸਕੂਲ ਅੰਦਰ ਹੀ ਸਕੂਲ ਦੀ ਗੱਡੀ ਨੇ ਕੁਚਲ  ਦਿੱਤਾ, ਜਿਸ ਕਰਕੇ ਵਿਦਿਆਰਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੀੜਤ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਿੰਸੀਪਲ ਅਤੇ ਸਟਾਫ ਸਮੇਤ ਅਤੇ ਸਕੂਲ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸਕੂਲ ਪ੍ਰਬੰਧਕ ਇਸ ਮਾਮਲੇ ਤੋਂ ਪੱਲਾ ਝਾੜ ਰਹੇ ਹਨ।

ਇਸ ਮੌਕੇ ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਦੀ ਮਾਤਾ ਗੁਰਪ੍ਰੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਸਕੂਲ ਪ੍ਰਿੰਸੀਪਲ, ਸਕੂਲ ਸਟਾਫ ਅਤੇ ਡਰਾਇਵਰ ‘ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਵੱਡੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ ਹੈ, ਜਿਸ ਦੇ ਸਿੱਧਾ ਜ਼ਿੰਮੇਵਾਰ ਸਕੂਲ ਪ੍ਰਿੰਸੀਪਲ ਹੈ।

Bus crushed 11th student

ਉਸ ਨੇ ਦੱਸਿਆ ਕਿ ਸਕੂਲ ਵਿੱਚ  ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ ਸਕੂਲ ਗਰਾਊਂਡ ਵਿਚ ਹੀ ਸੀ ਤਾਂ ਤੇਜ਼ ਰਫ਼ਤਾਰ ਸਕੂਲ ਬੱਸ ਅੰਦਰ ਦਾਖਲ ਹੋਈ ਤਾਂ ਸਕੂਲ ਡਰਾਈਵਰ ਨੇ ਪਹਿਲਾਂ ਵਿਦਿਆਰਥੀ ਜਗਦੀਪ ਨੂੰ ਅਗਲੇ ਅਤੇ ਫਿਰ ਪਿਛਲੇ ਟਾਇਰਾਂ ਹੇਠ ਕੁਚਲ ਦਿੱਤਾ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।

ਪਰਿਵਾਰ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ ਦੇ ਜ਼ਿੰਮੇਵਾਰ ਸਕੂਲ ਪ੍ਰਿੰਸੀਪਲ ਸਣੇ ਸਟਾਫ ਅਤੇ ਡਰਾਈਵਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।

ਦੂਜੇ ਪਾਸੇ ਇਨਸਾਫ਼ ਲਈ ਪੀੜਤ ਪਰਿਵਾਰਕ ਮੈਂਬਰਾਂ ਅਤੇ ਮਾਂ ਦਾ ਥਾਣੇ ਵਿੱਚ ਰੋ-ਰੋ ਕੇ ਬੁਰਾ ਹਾਲ ਸੀ, ਜੋ ਆਪਣੇ ਇਕਲੌਤੇ ਪੁੱਤ ਦੇ ਦੂਰ ਹੋਣ ਦੀ ਦੁਹਾਈ ਪਾ ਰਹੀ ਸੀ। ਗ਼ਰੀਬ ਪਰਿਵਾਰ ਨਾਲ ਸਬੰਧਤ ਮ੍ਰਿਤਕ ਵਿਦਿਆਰਥੀ ਦੇ ਜਗਦੀਪ ਸਿੰਘ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਸਿਰਫ਼ ਦੋ ਭੈਣਾਂ ਅਤੇ ਮਾਂ ਉਸ ਦੀ ਪੜ੍ਹਾਈ ਲਈ ਮਿਹਨਤ ਕਰ ਰਹੀਆਂ ਸਨ।

ਇਸ ਮਾਮਲੇ ਸਬੰਧੀ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰਨੀ ਚਾਹੀ ਤਾਂ ਉਹ ਆਪਣੇ ਦਫ਼ਤਰ ਤੋਂ ਗ਼ੈਰ-ਹਾਜ਼ਰ ਦਿਖਾਈ ਦਿੱਤੇ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਰੁੜੇਕੇ ਕਲਾਂ ਦੇ ਐੱਸ.ਐੱਚ.ਓ. ਜਗਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਵਿੱਚ ਮ੍ਰਿਤਕ ਵਿਦਿਆਰਥੀ ਜਗਦੀਪ ਸਿੰਘ ਤੇ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਜਾਂਚ ਵਿਚ ਸਕੂਲ ਪ੍ਰਿੰਸੀਪਲ ਦਾ ਕੋਈ ਰੋਲ ਆਉਂਦਾ ਹੈ ਤਾਂ ਪੁਲਿਸ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰੇਗੀ।

Leave a Reply

Your email address will not be published. Required fields are marked *

Visitor : Visitor