Visitor : Visitor
,

ਸ਼੍ਰੋਮਣੀ ਕਮੇਟੀ ‘ਚ ਅਕਾਲੀ ਦਲ ਦੀ ‘ਜਾਗੀਰਦਾਰੀ ਬਰਕਰਾਰ, ਧਾਮੀ ਨੇ ਹਰਾਈ ਬੀਬੀ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਅੰਮ੍ਰਿਤਸਰ, 9 ਨਵੰਬਰ 2022 – ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾ ਚ ਲੰਮੀ ਕਸ਼ਮਕਸ਼ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਧਾਮੀ ਨੇ ਫਸਵੇ ਮੁਕਬਾਲੇ ਚ ਹਰਾ ਦਿੱਤਾ ਹੈ । ਕੁੱਲ਼ 148 ਮੈਂਬਰਾਂ ਦੀ ਮੌਜੂਦਗੀ ਚ ਧਾਮੀ ਨੂੰ 104 ਵੋਟਾਂ ਮਿਲੀਆਂ ਜਦਕਿ ਬੀਬੀ ਜਗੀਰ ਕੌਰ ਨੇ 42 ਵੋਟਾਂ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਅੰਮ੍ਰਿਤਸਰ, 9 ਨਵੰਬਰ 2022 – ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾ ਚ ਲੰਮੀ ਕਸ਼ਮਕਸ਼ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਧਾਮੀ ਨੇ ਫਸਵੇ ਮੁਕਬਾਲੇ ਚ ਹਰਾ ਦਿੱਤਾ ਹੈ ।

ਕੁੱਲ਼ 148 ਮੈਂਬਰਾਂ ਦੀ ਮੌਜੂਦਗੀ ਚ ਧਾਮੀ ਨੂੰ 104 ਵੋਟਾਂ ਮਿਲੀਆਂ ਜਦਕਿ ਬੀਬੀ ਜਗੀਰ ਕੌਰ ਨੇ 42 ਵੋਟਾਂ ਹਾਸਲ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ।ਇਨ੍ਹਾਂ ਚੋਣਾ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗ ਗਿਆ ਸੀ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਵਾਰ ਦੀਆਂ ਚੋਣਾ ਚ ਰੱਜ ਕੇ ਜ਼ੋਰ ਲਗਾਇਆ ਗਿਆ ਸੀ ।ਬੀਬੀ ਨੇ ਵੋਟਾਂ ਦੌਰਾਨ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ ।

ਇਹ ਮੁਕਾਬਲਾ ਇਸ ਲਈ ਦਿਲਚਸਪ ਹੋਇਆ ਸੀ ਕਿਉਂਕਿ ਅਕਾਲੀ ਦਲ ਦੀ ਸਾਬਕਾ ਮੰਤਰੀ ਅਤੇ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਦੀ ਇੱਛਾ ਜਤਾ ਕੇ ਸੁਖਬੀਰ ਬਾਦਲ ਅੱਗੇ ਕੁੱਝ ਮੰਗਾ ਰੱਖੀਆਂ ਸਨ । ਸੁਖਬੀਰ ਵੱਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਬੀਬੀ ਨੇ ਕਮੇਟੀ ਚੋਣਾਂ  ਚ ਬਾਦਲ ਪਰਿਵਾਰ ‘ਤੇ ਲਿਫਾਫਾ ਕਲਚਰ ਥੋਪਣ ਦੇ ਇਲਜ਼ਾਮ ਲਗਾਏ ਸਨ । ਬੀਬੀ ਨੇ ਇਲਜ਼ਾਮ ਲਗਾਇਆ ਸੀ ਕਿ ਕਮੇਟੀ ਦੇ ਪ੍ਰਧਾਨ ਦਾ ਪਤਾ ਚੋਣ ਵੇਲੇ ਹੀ ਲੱਗਦਾ ਹੈ ।

ਬੀਬੀ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵਲੋਂ ਬੀਬੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ । ਫਿਰ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ।ਬੀਬੀ ਜਗੀਰ ਕੌਰ ਨੇ ਅਜ਼ਾਦ ਤੌਰ ‘ਤੇ ਸ਼੍ਰੋਮਣੀ ਕਮੇਟੀ ਦੀ ਚੋਣ ਚ ਹਿੱਸਾ ਲਿਆ ਸੀ । ਅਕਾਲੀ ਦਲ ਦੇ ਕਈ ਵਿਰੋਧੀ ਅਤੇ ਬਾਗੀ ਨੇਤਾਵਾਂ ਨੇ ਇਸ ਚੋਣ ਚ ਬੀਬੀ ਜਗੀਰ ਕੌਰ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਸੀ ।ਸਾਂਸਦ ਸਿਮਰਨਜੀਤ ਮਾਨ ਧੜੇ ਵਲੋਂ ਇਸ ਚੋਣ ਪ੍ਰਕਿਰਿਆ ‘ਚ ਹਿੱਸਾ ਨਹੀਂ ਲਿਆ ਗਿਆ ਹੈ ।ਕੁੱਲ਼ 146 ਮੈਂਬਰਾਂ ਇਜਲਾਸ ਚ ਹਾਜ਼ਰ ਹੋਏ ।

Leave a Reply

Your email address will not be published. Required fields are marked *

Visitor : Visitor