ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 5 ਨਵੰਬਰ 2022 : ਅੰਮ੍ਰਿਤਸਰ ‘ਚ ਹਿੰਦੂ ਨੇਤਾ ਅਤੇ ਸ਼ਿਵ ਸੈਨਾ ਟਕਸਾਲੀ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦੀ ਜ਼ਿੰਮੇਵਾਰੀ ਕੈਨੇਡਾ ਬੈਠੇ ਲਖਬੀਰ ਲੰਡਾ ਹਰੀਕੇ ਨੇ ਲਈ ਹੈ।ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ ਲਖਬੀਰ ਦੇ ਨਾਂ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਗਈ ਹੈ। ਜਿਸ ਵਿੱਚ ਕਿਹਾ ਗਿਆ ਕਿ ਸੂਰੀ ਨੂੰ ਸਾਡੇ ਭਰਾਵਾਂ ਨੇ ਮਾਰਿਆ ਹੈ।ਬਾਕੀ ਜੋ ਵੀ ਕੌਮ ਜਾਂ ਕਿਸੇ ਵੀ ਧਰਮ ਬਾਰੇ ਮਾੜਾ ਬੋਲਦਾ ਹੈ, ਉਸ ਨੂੰ ਵੀ ਤਿਆਰ ਰਹਿਣਾ ਚਾਹੀਦਾ ਹੈ। ਸਭ ਦੀ ਵਾਰੀ ਆਵੇਗੀ। ਇਹ ਨਾ ਸੋਚੋ ਕਿ ਉਹ ਸੁਰੱਖਿਆ ਲੈ ਕੇ ਬਚ ਜਾਵੇਗਾ। ਇਹ ਤਾਂ ਸ਼ੁਰੂਆਤ ਹੈ। ਹਾਲਾਂਕਿ ਇਹ ਪੋਸਟ ਲਖਬੀਰ ਲੰਡਾ ਦੀ ਹੀ ਹੈ, ਇਸ ਨੂੰ ਲੈ ਕੇ ਪੰਜਾਬ ਪੁਲਿਸ ਜਾਂਚ ਕਰ ਰਹੀ ਹੈ।ਇਸ ਦੇ ਨਾਲ ਹੀ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਅਤੇ ਪਰਿਵਾਰ ਨੇ ਅੱਜ ਸ਼ਨੀਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਦੇਰ ਸ਼ਾਮ ਸੁਧੀਰ ਸੂਰੀ ਦੀ ਲਾਸ਼ ਨੂੰ ਫੋਰਟਿਸ ਐਸਕਾਰਟ ਤੋਂ ਸਿਵਲ ਹਸਪਤਾਲ ਮੋਰਚਰੀ ਵਿਖੇ ਭੇਜ ਦਿੱਤਾ ਗਿਆ। ਸੁਧੀਰ ਸੂਰੀ ਦੀ ਲਾਸ਼ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

