ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ, 2 ਨਵੰਬਰ 2022 : ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਸਰਦ ਰੁੱਤ (ਐਥਲੈਟਿਕਸ) ਦੀਆਂ ਸਕੂਲੀ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ ਅਤੇ ਉਪ ਜ਼ਿਲ੍ਹਾ ਸਿੱਖਿਆ (ਸੈ.ਸਿੱ) ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਅਗਵਾਈ ਵਿੱਚ ਬਠਿੰਡਾ ਜ਼ਿਲ੍ਹੇ ਦੀਆਂ ਸਰਦ ਰੁੱਤ ਸਕੂਲ ਖੇਡਾਂ 3 ਨਵੰਬਰ ਤੋਂ 5 ਨਵੰਬਰ ਤੱਕ ਹੋ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ (ਖੇਡਾਂ) ਅਤੇ ਸਕੱਤਰ ਲੈਕਚਰਾਰ ਨਾਜ਼ਰ ਸਿੰਘ ਨੇ ਦੱਸਿਆ ਕਿ ਇਹਨਾਂ ਖੇਡਾਂ ਦਾ ਉਦਘਾਟਨ ਬਠਿੰਡਾ ਦਿਹਾਤੀ ਤੋਂ ਹਲਕਾ ਵਿਧਾਇਕ ਅਮ੍ਰਿਤ ਰਤਨ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਖੇ ਕਰਨਗੇ।
ਇਹਨਾਂ ਖੇਡਾਂ ਵਿੱਚ ਬਠਿੰਡਾ ਜ਼ਿਲ੍ਹੇ ਦੇ 10 ਜੋਨਾ ਗੋਨਿਆਣਾ, ਮੰਡੀ ਫੂਲ, ਸੰਗਤ, ਬਠਿੰਡਾ-1, ਬਠਿੰਡਾ-2, ਭਗਤਾ, ਤਲਵੰਡੀ ਸਾਬੋ, ਮੌੜ ਮੰਡੀ, ਭੁੱਚੋ ਮੰਡੀ,ਮੰਡੀ ਕਲਾਂ ਦੇ 2000 ਦੇ ਲਗਭਗ ਖਿਡਾਰੀ ਐਥਲੈਟਿਕਸ ਦੇ ਵੱਖ-ਵੱਖ ਈਵੈ਼ਟਸ ਵਿੱਚ ਭਾਗ ਲੈਣਗੇ।