ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ, 30 ਅਕਤੂਬਰ 2022 : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮੌੜ ਜੋਨ ਦੀਆਂ ਸਰਦ ਰੁੱਤ ਦੀਆਂ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਦੇ ਖਿਡਾਰੀਆਂ ਨੇ ਡੀਡੀਓ ਪੂਜਾ ਰਾਣੀ ਦੀ ਸਰਪ੍ਰਸਤੀ ਤੇ ਭੁਪਿੰਦਰ ਸਿੰਘ ਪੀ.ਟੀ.ਆਈ ਦੀ ਅਗਵਾਈ ਵਿੱਚ ਵਧੀਆ ਪ੍ਰਦਰਸ਼ਨ ਕੀਤਾ । ਹਾਈ ਜੰਪ ਵਿੱਚ ਜੋਤੀ ਕੌਰ ਨੇ ਪਹਿਲਾ,1500 ਮੀਟਰ ਦੌੜ ਵਿੱਚ ਸਾਹਿਲ ਖਾਨ ਨੇ ਪਹਿਲਾ,ਹਾਈ ਜੰਪ ਵਿੱਚ ਗੁਰਜੀਵਨ ਸਿੰਘ ਨੇ ਦੂਜਾ,3000 ਮੀਟਰ ਵਿੱਚ ਗਗਨਦੀਪ ਸਿੰਘ ਨੇ ਦੂਜਾ,3000 ਮੀਟਰ ਵਿੱਚ ਸੰਦੀਪ ਕੌਰ ਨੇ ਦੂਜਾ,ਹਰਮਨ ਕੌਰ ਨੇ ਤੀਜਾ, ਜੈਵਲਿਨ ਥਰੋਅਰ ਵਿੱਚ ਸਾਹਿਲ ਖਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖਿਡਾਰੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋ ਇਲਾਵਾ ਸਕੂਲ ਮੁਖੀ ਪੰਕਜ, ਰਾਜੇਸ਼ ਕੁਮਾਰ, ਮਨਜੀਤ ਕੌਰ, ਕਵਿਤਾ ਬਾਂਸਲ, ਕਮਲਜੀਤ ਕੌਰ ਤੇ ਪ੍ਰਿਅੰਕਾ ਰਾਣੀ ਹਾਜ਼ਰ ਸਨ।