ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ, 29 ਅਕਤੂਬਰ 2022 : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਦੀ ਸਰਪ੍ਰਸਤੀ ਅਤੇ ਜੋਨ ਪ੍ਰਧਾਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਅਤੇ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੰਡੀ ਕਲਾਂ ਜੋਨ ਦੀਆਂ ਸਰਦ ਰੁੱਤ ਖੇਡਾਂ (ਐਥਲੈਟਿਕਸ) ਸਟੇਡੀਅਮ ਮੰਡੀ ਕਲਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਅੰਤਿਮ ਦਿਨ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵੱਲੋਂ ਕੀਤਾ ਗਿਆ।

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਭਿੰਦਰਪਾਲ ਕੌਰ ਜੋਨ ਸਕੱਤਰ ਅਤੇ ਲੈਕਚਰਾਰ ਅਮਰਦੀਪ ਸਿੰਘ ਬੀ.ਐਮ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਵਿੱਚ ਅੰਡਰ-17 ਲੜਕੀਆਂ ਵਿੱਚ 800 ਮੀਟਰ ਵਿੱਚ ਗੋਲੋ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ, 3000 ਮੀਟਰ ਵਿੱਚ ਮਨਵੀਰ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ, 400 ਮੀਟਰ ਵਿੱਚ ਗਗਨਦੀਪ ਕੌਰ ਨੇ ਪਹਿਲਾ, ਰੇਖਾ ਨੇ ਦੂਜਾ,100 ਮੀਟਰ ਵਿੱਚ ਹਰਮਨਜੋਤ ਕੌਰ ਨੇ ਪਹਿਲਾ, ਰੁਪਿੰਦਰ ਕੌਰ ਨੇ ਦੂਜਾ,ਅੰਡਰ-14 ਮੁੰਡੇ 400 ਮੀਟਰ ਵਿੱਚ ਮਨਪ੍ਰੀਤ ਸਿੰਘ ਨੇ ਪਹਿਲਾ, ਖੁਸ਼ਦੀਪ ਸਿੰਘ ਨੇ ਦੂਜਾ,100 ਮੀਟਰ ਵਿੱਚ ਅਭੈ ਅਕਸਾਸ ਸਿੰਘ, ਨੂਰਦੀਪ ਸਿੰਘ ਨੇ ਦੂਜਾ,600 ਮੀਟਰ ਵਿੱਚ ਹਰਜੋਤ ਸ਼ਰਮਾ ਨੇ ਪਹਿਲਾ , ਡੀਸੀ ਰਾਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਮਾਨ,ਇਕਬਾਲ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਗੁਰਜੀਤ ਸਿੰਘ,(ਸਾਰੇ ਡੀ.ਪੀ.ਈ)ਕੇਵਲ ਸਿੰਘ, ਸੁਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਰੁਪਿੰਦਰ ਕੌਰ ਹਾਜ਼ਰ ਸਨ।