ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ, 28 ਅਕਤੂਬਰ 2022 : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਅਤੇ ਇਕਬਾਲ ਸਿੰਘ ਬੁੱਟਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸਰਪ੍ਰਸਤੀ ਅਤੇ ਜੋਨ ਪ੍ਰਧਾਨ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌੜ ਜੋਨ ਦੀਆਂ ਸਰਦ ਰੁੱਤ ਖੇਡਾਂ (ਐਥਲੈਟਿਕਸ) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਵਿਖੇ ਕਰਵਾਈਆਂ ਜਾ ਰਹੀਆਂ ਹਨ।
ਖੇਡਾਂ ਦੇ ਦੂਜੇ ਦਿਨ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਭੋਲਾ ਸਿੰਘ ਚੇਅਰਮੈਨ ਅਤੇ ਰਣਜੀਤ ਸਿੰਘ ਮਠਾੜੂ ਵੱਲੋਂ ਕੀਤਾ ਗਿਆ ਅਤੇ ਇਸ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੌੜ ਨੇ ਕੀਤੀ।

ਅੱਜ ਹੋਏ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜੋਨ ਸਕੱਤਰ ਅਤੇ ਗੁਰਮੀਤ ਸਿੰਘ ਭੂੰਦੜ ਬੀ.ਐਮ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਵਿੱਚ ਅੰਡਰ- 14 ਮੁੰਡੇ 100 ਮੀਟਰ ਵਿੱਚ ਅਕਾਸ਼ਦੀਪ ਸਿੰਘ ਨੇ ਪਹਿਲਾ, ਰਣਪ੍ਰੀਤ ਸਿੰਘ ਨੇ ਦੂਜਾ, ਉੱਚੀ ਛਾਲ ਵਿੱਚ ਰਣਪ੍ਰੀਤ ਸਿੰਘ ਨੇ ਪਹਿਲਾ, ਗੁਰਜੀਵਨ ਸਿੰਘ ਨੇ ਦੂਜਾ ਸਥਾਨ, ਅੰਡਰ-14 ਕੁੜੀਆਂ 100 ਮੀਟਰ ਵਿੱਚ ਸੁਮਨਪ੍ਰੀਤ ਕੌਰ ਨੇ ਪਹਿਲਾ ਪ੍ਰਨੀਤ ਕੌਰ ਨੇ ਦੂਜਾ, ਉੱਚੀ ਛਾਲ ਵਿੱਚ ਕੁਸਮਜੀਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਜਾ, ਅੰਡਰ-17 ਕੁੜੀਆਂ 100 ਮੀਟਰ ਵਿੱਚ ਪਰਨੀਤ ਕੌਰ ਨੇ ਪਹਿਲਾ ਦਵਿੰਦਰ ਕੌਰ ਨੇ ਦੂਜਾ, 200 ਮੀਟਰ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਜਸ਼ਨਦੀਪ ਕੌਰ ਨੇ ਦੂਜਾ, 1500 ਮੀਟਰ ਵਿੱਚ ਸੁਮਨਦੀਪ ਕੌਰ ਨੇ ਪਹਿਲਾ ਸੁਖਪ੍ਰੀਤ ਕੌਰ ਨੇ ਦੂਜਾ, ਉੱਚੀ ਛਾਲ ਵਿੱਚ ਜੋਤੀ ਕੌਰ ਨੇ ਪਹਿਲਾ, ਜਸ਼ਨਪ੍ਰੀਤ ਕੌਰ ਨੇ ਦੂਜਾ ਜੈਵਲਿਨ ਥਰੋਅਰ ਵਿੱਚ ਹੁਸਨਪ੍ਰੀਤ ਕੌਰ ਨੇ ਪਹਿਲਾ ਅਨੂਪ ਕੌਰ ਨੇ ਦੂਜਾ, ਅੰਡਰ-19 ਕੁੜੀਆਂ 100 ਮੀਟਰ ਵਿੱਚ ਸਿਮਰਜੀਤ ਕੌਰ ਨੇ ਪਹਿਲਾ, ਸੁਖਦੀਪ ਕੌਰ ਨੇ ਦੂਜਾ, ਅੰਡਰ-17 ਮੁੰਡੇ 800 ਮੀਟਰ ਵਿੱਚ ਸੁਪਨਦੀਪ ਸਿੰਘ ਨੇ ਪਹਿਲਾ ਗੁਰਜਿੰਦਰ ਸਿੰਘ ਨੇ ਦੂਜਾ,1500 ਮੀਟਰ ਵਿੱਚ ਸਾਹਿਲ ਖਾਨ ਨੇ ਪਹਿਲਾ ਜੁਗਰਾਜ ਸਿੰਘ ਨੇ ਦੂਜਾ,3000 ਵਿੱਚ ਗੁਰਵਿੰਦਰ ਸਿੰਘ ਨੇ ਪਹਿਲਾ ਗਗਨਦੀਪ ਰਾਮ ਨੇ ਦੂਜਾ, ਉੱਚੀ ਛਾਲ ਜਗਦੀਸ਼ ਸਿੰਘ ਨੇ ਪਹਿਲਾ, ਸਿਮਰਜੀਤ ਸਿੰਘ ਨੇ ਦੂਜਾ, ਗੋਲੇ ਵਿੱਚ ਜੀਵਨਜੋਤ ਸਿੰਘ ਨੇ ਪਹਿਲਾ ਦਵਿੰਦਰ ਸਿੰਘ ਨੇ ਦੂਜਾ,ਲੰਬੀ ਛਾਲ ਵਿੱਚ ਉਦੈਵੀਰ ਸਿੰਘ ਨੇ ਪਹਿਲਾ ਸੁਖਚੈਨ ਸਿੰਘ ਨੇ ਦੂਜਾ,ਅੰਡਰ 19 ਮੁੰਡੇ 800 ਮੀਟਰ ਵਿੱਚ ਕਰਮਜੀਤ ਸਿੰਘ ਨੇ ਪਹਿਲਾ ਜਗਦੀਪ ਸਿੰਘ ਨੇ ਦੂਜਾ,ਲੰਬੀ ਛਾਲ ਵਿੱਚ ਰਮਨਪ੍ਰੀਤ ਸਿੰਘ ਨੇ ਪਹਿਲਾ ਸੁਖਜਿੰਦਰ ਸਿੰਘ ਨੇ ਦੂਜਾ, ਗੋਲੇ ਵਿੱਚ ਹੁਸਨਪ੍ਰੀਤ ਸਿੰਘ ਨੇ ਪਹਿਲਾ, ਹਰਪ੍ਰੀਤ ਸਿੰਘ ਨੇ ਦੂਜਾ, 5000 ਮੀਟਰ ਵਿੱਚ ਹੈਪੀ ਸਿੰਘ ਨੇ ਪਹਿਲਾ ਸਾਹਿਲ ਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਦਿਲਪ੍ਰੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ ਮਾਨ, ਨਵਦੀਪ ਕੌਰ, ਹਰਪਾਲ ਸਿੰਘ, ਰੁਪਿੰਦਰ ਕੌਰ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ , ਲਖਵੀਰ ਸਿੰਘ (ਸਾਰੇ ਡੀ.ਪੀ.ਈ), ਬਲਰਾਜ ਸਿੰਘ, ਗੁਰਤੇਜ ਸਿੰਘ, ਕਸ਼ਮੀਰ ਸਿੰਘ,ਰਣਜੀਤ ਸਿੰਘ,ਕੁਲਦੀਪ ਸ਼ਰਮਾ,ਸੋਮਾਵਤੀ,ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਵਿਸ਼ਾਲ ਬਾਂਸਲ, ਜਗਜੀਤ ਸਿੰਘ, ਹਰਦੀਪ ਸਿੰਘ,ਵਿਸਕੀ ਬਾਂਸਲ, ਕੁਲਵਿੰਦਰ ਕੌਰ,ਅਮਨਦੀਪ ਸਿੰਘ, ਰਾਜਿੰਦਰ ਸ਼ਰਮਾ, ਵਰਿੰਦਰ ਸਿੰਘ, ਅਮਨਦੀਪ ਕੌਰ,ਰਾਜਵੀਰ ਕੌਰ, ਹਾਜ਼ਰ ਸਨ।