ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬਠਿੰਡਾ, 27 ਅਕਤੂਬਰ 2022 : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੇਵਾ ਸਿੰਘ ਦੀ ਸਰਪ੍ਰਸਤੀ ਅਤੇ ਜੋਨ ਪ੍ਰਧਾਨ ਪ੍ਰਿੰਸੀਪਲ ਰਾਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌੜ ਜੋਨ ਦੀਆਂ ਸਰਦ ਰੁੱਤ ਖੇਡਾਂ (ਐਥਲੈਟਿਕਸ) ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਰਾਮਨਗਰ ਵਿਖੇ ਸ਼ੁਰੂ ਹੋ ਗਈਆਂ ਹਨ।
ਇਹਨਾਂ ਖੇਡਾਂ ਦਾ ਉਦਘਾਟਨ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਨੇ ਕੀਤਾ ਅਤੇ ਇਸ ਦੀ ਪ੍ਰਧਾਨਗੀ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਕੀਤੀ।
ਇਸ ਮੌਕੇ ਬੋਲਦਿਆਂ ਬੁੱਟਰ ਨੇ ਕਿਹਾ ਕਿ ਜਿਸ ਤਰ੍ਹਾਂ ਜੀਵਨ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਸਾਡੇ ਸਰੀਰ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ, ਉਸੇ ਤਰ੍ਹਾਂ ਸਾਡੇ ਸਰੀਰ ਦੇ ਸੰਪੂਰਨ ਵਿਕਾਸ ਲਈ ਕਸਰਤ ਵੀ ਬਹੁਤ ਜ਼ਰੂਰੀ ਹੈ। ਖੇਡਾਂ ਵਿੱਚ ਭਾਗ ਲੈਣ ਨਾਲ ਸਾਡੇ ਸਰੀਰ ਨੂੰ ਚੰਗੀ ਕਸਰਤ ਮਿਲਦੀ ਹੈ, ਇਹ ਬੱਚਿਆਂ ਅਤੇ ਨੌਜਵਾਨਾਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਬਹੁਤ ਜ਼ਰੂਰੀ ਹੈ।

ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਹਰਜਿੰਦਰ ਸਿੰਘ ਜੋਨ ਸਕੱਤਰ ਅਤੇ ਗੁਰਮੀਤ ਸਿੰਘ ਭੂੰਦੜ ਬੀ.ਐਮ ਨੇ ਦੱਸਿਆ ਕਿ ਅੱਜ ਹੋਏ ਮੁਕਾਬਲਿਆਂ ਵਿੱਚ ਅੰਡਰ-14 ਮੁੰਡੇ 600 ਮੀਟਰ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਵੰਸ਼ ਨੇ ਦੂਜਾ, ਅੰਡਰ-14 ਕੁੜੀਆ 400 ਮੀਟਰ ਵਿੱਚ ਸੁਖਮਨਦੀਪ ਕੌਰ ਨੇ ਪਹਿਲਾ ਦੀਪਿਕਾ ਨੇ ਦੂਜਾ,600 ਮੀਟਰ ਵਿੱਚ ਮਹਿਕਪ੍ਰੀਤ ਕੌਰ.ਨੇ ਪਹਿਲਾ ਲਵਪ੍ਰੀਤ ਕੌਰ ਦੂਜਾ, ਅੰਡਰ-17 ਕੁੜੀਆਂ 800 ਮੀਟਰ ਵਿੱਚ ਅਮਨਦੀਪ ਕੌਰ ਨੇ ਪਹਿਲਾ ਅੰਮ੍ਰਿਤਪਾਲ ਕੌਰ ਨੇ ਦੂਜਾ,400 ਮੀਟਰ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ ਅਮਨਦੀਪ ਕੌਰ ਦੂਜਾ, 3000 ਮੀਟਰ ਵਿੱਚ ਸੁਮਨਪ੍ਰੀਤ ਕੌਰ ਨੇ ਪਹਿਲਾ ਸੰਦੀਪ ਕੌਰ ਨੇ ਦੂਜਾ, ਅੰਡਰ 19 ਕੁੜੀਆ 800 ਮੀਟਰ ਵਿੱਚ ਪ੍ਰਦੀਪ ਕੌਰ ਨੇ ਪਹਿਲਾ ਨਵਪ੍ਰੀਤ ਕੌਰ ਨੇ ਦੂਜਾ, 400 ਮੀਟਰ ਵਿੱਚ ਸਿਮਰਜੀਤ ਕੌਰ ਨੇ ਪਹਿਲਾ ਸੁਖਦੀਪ ਕੌਰ ਨੇ ਦੂਜਾ,ਲੰਬੀ ਛਾਲ ਅੰਡਰ 14 ਮੁੰਡੇ ਨੇ ਕਰਨਪ੍ਰੀਤ ਸਿੰਘ ਨੇ ਪਹਿਲਾ ਹਰਮਨਦੀਪ ਸਿੰਘ ਨੇ ਦੂਜਾ,ਅੰਡਰ 14 ਕੁੜੀਆਂ ਹਰਮਨਪ੍ਰੀਤ ਕੌਰ ਨੇ ਪਹਿਲਾ ਸੁਖਮਨਦੀਪ ਕੌਰ ਨੇ ਦੂਜਾ ਅੰਡਰ 14 ਗੋਲਾ ਮੁੰਡੇ ਸੁਖਮਨ ਸਿੰਘ ਨੇ ਪਹਿਲਾ, ਸੋਨੂੰ ਸਿੰਘ ਨੇ ਦੂਜਾ, ਕੁੜੀਆਂ ਅੰਡਰ 14 ਵਿੱਚ ਨੂਰਪ੍ਰੀਤ ਕੌਰ ਨੇ ਪਹਿਲਾ, ਸਵਰਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਦਿਲਪ੍ਰੀਤ ਸਿੰਘ, ਰਾਜਿੰਦਰ ਸਿੰਘ, ਅਵਤਾਰ ਸਿੰਘ ਮਾਨ, ਨਵਦੀਪ ਕੌਰ, ਹਰਪਾਲ ਸਿੰਘ, ਰੁਪਿੰਦਰ ਕੌਰ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ , ਲਖਵੀਰ ਸਿੰਘ (ਸਾਰੇ ਡੀ.ਪੀ.ਈ),ਗੁਰਤੇਜ ਸਿੰਘ, ਕਸ਼ਮੀਰ ਸਿੰਘ,ਰਣਜੀਤ ਸਿੰਘ,ਕੁਲਦੀਪ ਸ਼ਰਮਾ,ਸੋਮਾ ਵਤੀ ,ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਵਿਸ਼ਾਲ ਬਾਂਸਲ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਕੌਰ, ਸ਼ਬਨਮ, ਮਨਦੀਪ ਕੌਰ, ਲੈਕਚਰਾਰ ਸਰਬਜੀਤ ਸ਼ਰਮਾ ਹਾਜ਼ਰ ਸਨ।