Visitor : Visitor

ਲੋਕ ਨਾਚ ਮੁਕਾਬਲਿਆਂ ਚ ਡਾਈਟ ਅਹਿਮਦਪੁਰ ਦੀਆਂ ਸਿੱਖਿਆਰਥਣਾਂ ਦੇ ਗਿੱਧੇ ਨੂੰ ਮਿਲਿਆ ਪਹਿਲਾ ਇਨਾਮ 

ਨਹਿਰੂ ਯੁਵਾ ਕੇਂਦਰ ਮਾਨਸਾ ਦਾ ਦੋ ਰੋਜ਼ਾ ਯੁਵਾ ਉਤਸਵ-ਯੁਵਾ ਸੰਵਾਦ ਅਮਿੱਟ ਪੈੜਾਂ ਛੱਡ ਗਿਆ ਗੈਰ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਯੁਵਾ ਉਤਸਵ-ਯੁਵਾ ਸੰਵਾਦ,ਕੌਮੀ ਪੱਧਰ ਤੱਕ ਕਰ ਸਕਣਗੇ ਅਪਣੀ ਕਲਾ ਦਾ ਪ੍ਰਗਟਾਵਾ ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ 22 ਅਕਤੂਬਰ 2022  : ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਦੋ ਰੋਜ਼ਾ…

ਨਹਿਰੂ ਯੁਵਾ ਕੇਂਦਰ ਮਾਨਸਾ ਦਾ ਦੋ ਰੋਜ਼ਾ ਯੁਵਾ ਉਤਸਵ-ਯੁਵਾ ਸੰਵਾਦ ਅਮਿੱਟ ਪੈੜਾਂ ਛੱਡ ਗਿਆ

ਗੈਰ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਯੁਵਾ ਉਤਸਵ-ਯੁਵਾ ਸੰਵਾਦ,ਕੌਮੀ ਪੱਧਰ ਤੱਕ ਕਰ ਸਕਣਗੇ ਅਪਣੀ ਕਲਾ ਦਾ ਪ੍ਰਗਟਾਵਾ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ 22 ਅਕਤੂਬਰ 2022  : ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਨਹਿਰੂ ਯੁਵਾ ਕੇਂਦਰ ਮਾਨਸਾ ਦਾ ਦੋ ਰੋਜ਼ਾ ਯੁਵਾ ਉਤਸਵ-ਯੁਵਾ ਸੰਵਾਦ ਅਮਿੱਟ ਪੈੜਾਂ ਛੱਡ ਗਿਆ।ਆਖਰੀ ਦਿਨ ਹੋਏ ਲੋਕ ਨਾਚ ਮੁਕਾਬਲਿਆਂ ਚ ਡਾਈਟ ਅਹਿਮਦਪੁਰ, ਬੁਢਲਾਡਾ ਦੀਆਂ ਸਿੱਖਿਆਰਥਣਾਂ ਦਾ ਗਿੱਧੇ ਨੇ ਪਹਿਲਾ ਇਨਾਮ ਹਾਸਲ ਕੀਤਾ, ਦੂਜੇ ਸਥਾਨ ‘ ‘ਤੇ ਰੰਗਲਾ ਪੰਜਾਬ ਟੀਮ ਮਾਨਸਾ ਦਾ ਭੰਗੜਾ ਅਤੇ ਤੀਸਰੇ ਸਥਾਨ ‘ਤੇ ਜੀ ਐੱਮ ਆਈ ਟੀ ਬੁਢਲਾਡਾ ਦਾ ਗਿੱਧਾ ਰਿਹਾ।

ਲੋਕ ਨਾਚ ਸਮੇਤ ਹੋਰ ਮੁਕਾਬਲਿਆਂ ਦੀਆਂ ਟੀਮਾਂ ਦਾ ਨਕਦ ਇਨਾਮਾਂ,ਸਨਮਾਨਾਂ ,ਸਰਟੀਫਿਕੇਟ ਨਾਲ ਸਨਮਾਨਿਤ ਕਰਦਿਆਂ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ,ਸਰਦੂਲਗੜ੍ਹ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜ਼ਿਲ੍ਹਾ ਪੱਧਰੀ ਯੁਵਾ ਉਤਸਵ-ਯੁਵਾ ਸੰਵਾਦ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਨੇ ਵਿਦਿਆਰਥੀਆਂ ਦੇ ਨਾਲ ਨਾਲ ਗੈਰ ਵਿਦਿਆਰਥੀਆਂ ਲਈ ਵੀ ਵੱਡਾ ਪਲੇਟਫਾਰਮ ਦਿੱਤਾ ਹੈ,ਜਿੰਨ੍ਹਾਂ ਨੂੰ ਕੌਮੀ ਪੱਧਰ ਤੱਕ ਦੇ ਵੱਖ ਵੱਖ ਮੁਕਾਬਲਿਆਂ ਚ ਅਪਣੀ ਕਲਾ ਨੂੰ ਪ੍ਰਗਟਾਉਣ ਦਾ ਸੁਨਹਿਰੀ ਮੌਕਾ ਮਿਲੇਗਾ। 

ਉਨ੍ਹਾਂ ਕਿਹਾ ਕਿ ਯੁਵਾ ਸੰਵਾਦ ਦੌਰਾਨ ” 2047 ਚ ਕਿਹੋ ਜਿਹਾ ਹੋਵੇਗਾ ਭਾਰਤ ” ‘ਤੇ ਜ਼ਿਲ੍ਹਾ ਪੱਧਰ ਤੋਂ ਕੌਮੀ ਪੱਧਰ ਤੱਕ ਹੋਣ ਵਾਲੀ ਚਰਚਾ ਨਾਲ ਨੋਜਵਾਨਾਂ ਚ ਇਕ ਸਾਰਥਿਕ ਜਗਿਆਸਾ ਪੈਦਾ ਹੋਵੇਗੀ ਅਤੇ ਦੇਸ਼ ਨੋਜਵਾਨ ਆਪਣੀ ਭੂਮਿਕਾ ਪ੍ਰਤੀ ਜਵਾਬਦੇਹ ਹੋਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ, ਸਭਿਆਚਾਰ ਦੀ ਪ੍ਰਫੱਲਤਾਂ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। 

ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੀ ਪ੍ਰਿੰਸੀਪਲ ਡਾ ਬਰਿੰਦਰ ਕੌਰ,ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ,ਡਿਪਟੀ ਡੀਈਓ ਡਾ ਵਿਜੈ ਕੁਮਾਰ ਮਿੱਢਾ, ਡਾਈਟ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ, ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ,ਸਹਾਇਕ ਸਿਵਲ ਸਰਜਨ ਡਾ ਰਣਜੀਤ ਰਾਏ,ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਨਹਿਰੂ ਯੁਵਾ ਕੇਂਦਰ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਵੱਖ ਵੱਖ ਤਰ੍ਹਾਂ ਸਰਗਰਮੀਆਂ ਯੁਵਾ ਵਰਗ ਨੂੰ ਨਵੀਂ ਦਿਸ਼ਾ ਦੇ ਰਹੀਆਂ ਹਨ। ਪਿੰਡ ਪਿੰਡ ਖੇਡਾਂ, ਸਭਿਆਚਾਰ, ਲੋਕ ਭਲਾਈ ਕਾਰਜਾਂ ਚ ਨੌਜਵਾਨਾਂ ਦੀ ਸਮੂਲੀਅਤ ਚੰਗੇ ਸਮਾਜ ਦੀ ਸਿਰਜਣਾ ਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਯੁਵਾ ਅਧਿਕਾਰੀ ਤੇ ਯੁਵਾ ਉਤਸਵ ਦੇ ਇੰਚਾਰਜ ਡਾ ਸੰਦੀਪ ਘੰਡ ਨੇ ਦੱਸਿਆ ਕਿ ਇਸ ਦੋ ਰੋਜ਼ਾ ਜਿਲ੍ਹਾ ਪੱਧਰੀ ਯੁਵਾ ਉਤਸਵ-ਯੁਵਾ ਸੰਵਾਦ ਦੀ ਸਫਲਤਾ ਇਸ ਪੱਖੋਂ ਹੋਰ ਮਹੱਤਵਪੂਰਨ ਰਹੀ ਕਿ ਪਿੰਡਾਂ ਦੇ ਗੈਰ ਵਿਦਿਆਰਥੀ ਨੋਜਵਾਨ ਕੁੜੀਆਂ ਨੂੰ ਪੇਟਿੰਗ,ਕਵਿਤਾ ਲਿਖਣ,ਮੋਬਾਈਲ ਫੋਟੋਗ੍ਰਾਫੀ,ਲੋਕ ਗੀਤ,ਭਾਸ਼ਣ,ਯੁਵਾ ਸੰਵਾਦ, ਪੁਰਾਤਨ ਪਹਿਰਾਵਾ,ਲੋਕ ਨਾਚ ਦੀਆਂ ਵੱਖ ਵੱਖ ਵੰਨਗੀਆਂ ਚ ਨਾ ਸਿਰਫ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਚ ਅਪਣੀ ਕਲਾ ਪ੍ਰਗਟਾਉਣ ਦਾ ਮੌਕਾ ਮਿਲਿਆ,ਸਗੋਂ ਵੱਖ ਵੱਖ ਮੁਕਾਬਲਿਆ ਦੇ ਜੇਤੂ ਭਾਗੀਦਾਰਾਂ ਨੂੰ ਰਾਜ ਪੱਧਰ,ਫਿਰ ਕੌਮੀ ਪੱਧਰ ਤੱਕ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਅਵਸਰ ਮਿਲੇਗਾ।

ਡਾ.ਘੰਡ ਨੇ ਦਸਿਆ ਕਿ ਗੁਰਜੰਟ ਚਾਹਲ ਵਲੋ ਪੁਰਾਤਨ ਸਭਿਆਚਾਰ ਪ੍ਰਦਰਸ਼ਨੀ ਗੁਰਮੀਤ ਮਾਨ ਬੁਰਜ ਰਾਠੀ ਵਲੋ ਚਪਲਾਂ ਨਾਲ ਬਣੇ ਟ੍ਰੈਕਟਰ ਅਤੇ ਹੋਰ ਵਸਤਾਂ ਦੀ ਪ੍ਰਦਰਸ਼ਨੀ ਅਤੇ ਭਾਸ਼ਾ ਵਿਭਾਗ ਵਲੋ ਲਾਈ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਖਿਚ ਦਾ ਕੇਦਰ ਬਣੀਆਂ ਰਹੀਆਂ।

ਇਸ ਮੌਕੇ ਆਮ ਪਾਰਟੀ ਦੇ ਸੀਨੀਅਰ ਆਗੂ ਰਮੇਸ਼ ਖਿਆਲਾ,  ਗੁਰਸੇਵਕ ਸਿੰਘ ਚੇਅਰਮੈਨ ਕੋਆ.ਬੈਂਕ,ਗੁਰਦੀਪ ਸਿੰਘ ਡੀ ਐੱਮ ਖੇਡਾਂ,ਅਧਿਆਪਕ ਆਗੂ ਰਾਜੇਸ਼ ਕੁਮਾਰ ਬੁਢਲਾਡਾ, ਡਾ ਯੋਗਿਤਾ ਜੋਸ਼ੀ, ਹਰਪ੍ਰੀਤ ਸਿੰਘ ਸ਼ਾਇਰ ਗੁਰਪ੍ਰੀਤ,ਮੈਡਮ ਜਸਵੀਰ ਕੌਰ ਵਿਰਦੀ,ਬਿਟੂ ਔਲਖ,ਮਨਜੀਤ ਸਿੰਘ ਚਹਿਲ,ਗੁਰਜੰਟ ਸਿੰਘ ਚਹਿਲ,ਗੁਰਪਾਲ ਸਿੰਘ ਚਹਿਲ,ਹਰਦੀਪ ਸਿੱਧੂ,ਹਰਦੀਪ ਜਟਾਣਾ,ਹਰਿੰਦਰ ਮਾਨਸ਼ਾਹੀਆ,ਰਾਜਿੰਦਰ ਵਰਮਾ,ਲੈਕਚਰਾਰ ਹਰਪ੍ਰੀਤ ਸਿੰਘ ਮੂਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ,ਜਿੰਨਾਂ ਨੇ ਪ੍ਰੋਗਰਾਮ ਲਈ ਵਿਸ਼ੇਸ਼ ਸਹਿਯੋਗ ਦਿੱਤਾ।ਮੰਚ ਸੰਚਾਲਨ ਦੀ ਕਾਰਵਾਈ ਚਲਾਉਣ ਦੀ ਜਿੰਮੇਵਾਰੀ ਡਾ ਬੱਲਮ ਲੀਬਾਂ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *

Visitor : Visitor