ਲੈਟਰ ਟੂ CM’ ਗੀਤ ਰਾਹੀਂ ਮੁੱਖ ਮੰਤਰੀ ਮਾਨ ‘ਤੇ ਉਠਾਏ ਸਵਾਲ
ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ, 9 ਅਕਤੂਬਰ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ ‘ਲੈਟਰ ਟੂ CM’ ਹੈ। ਇਸ ਗੀਤ ‘ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ ਕਿੱਥੇ ਹੈ।ਜੈਨੀ ਦੇ ਇਸ ਨਵੇਂ ਗੀਤ ਦੇ ਬੋਲ ਹਨ ‘ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ’।
ਗੀਤ ਨੂੰ ਖੁਦ ਜ਼ੈਨੀ ਨੇ ਲਿਖਿਆ ਹੈ ਅਤੇ ਸੰਗੀਤ ਪ੍ਰਿੰਸ ਸੱਗੂ ਨੇ ਤਿਆਰ ਕੀਤਾ ਹੈ।ਇਸ ਗੀਤ ਰਾਹੀਂ ਪੰਜਾਬੀ ਗਾਇਕ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਦੀ ਖ਼ਬਰ ਮੀਡੀਆ ‘ਚ ਲੀਕ ਹੋਣ ਦਾ ਮਾਮਲਾ ਵੀ ਉਠਾਇਆ ਹੈ।ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਰਿਕਾਰਡ ਤੋੜ ਜਿੱਤ ਦਾ ਜ਼ਿਕਰ ਵੀ ਉਸ ਦੇ ਗੀਤ ਵਿੱਚ ਕੀਤਾ ਗਿਆ ਹੈ।ਇਸ ਗੀਤ ‘ਚ ਜੈਨੀ ਦਾ ਕਹਿਣਾ ਹੈ ਕਿ 92 ਵਿਧਾਇਕ ਬਦਲਾਅ ਦੇ ਇਰਾਦੇ ਨਾਲ ਜਿੱਤੇ ਪਰ ਲੋਕਾਂ ਦੇ ਸੁਪਨੇ ਮਿੱਟੀ ਵਿੱਚ ਮਿਲ ਗਏ ਹਨ। ਸਿਰਫ ਚਿਹਰੇ ਬਦਲੇ ਹਨ, ਰਾਜ਼ ਉਹੀ ਹੈ।

