590 ਨਸ਼ੀਲੀਆਂ ਗੋਲੀਆ ਅਤੇ 10 ਗ੍ਰਾਮ ਹੈਰੋਇਨ ਕੀਤੀ ਬਰਾਮਦ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 4 ਅਕਤੂਬਰ 2022 : ਐੱਸਐੱਸਪੀ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 03.10.2022 ਨੂੰ ਥਾਣੇ: ਕਸ਼ਮੀਰ ਸਿੰਘ ਇੰਚਾਰਜ ਚੌਕੀ ਕੁਲਰੀਆ ਸਮੇਤ ਪੁਲਿਸ ਪਾਰਟੀ ਵੱਲੋਂ ਬਗੀਚਾ ਸਿੰਘ ਪੁੱਤਰ ਸੁਰਤਾ ਸਿੰਘ ਵਾਸੀ ਜੋਧਪੁਰ ਜਿਲ੍ਹਾ ਫਾਜਿਲਕਾ ਨੂੰ ਕਾਬੂ ਕਰਕੇ 590 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਬਰੇਟਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਬੁਢਲਾਡਾ ਦੇ ਸ:ਥ: ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਤੇਜਿੰਦਰ ਸਿੰਘ ਪੁੱਤਰ ਦਰਸਨ ਸਿੰਘ ਅਤੇ ਦੀਪਕ ਉਰਫ ਅੰਬੀ ਪੁੱਤਰ ਸੰਜੀਵ ਕੁਮਾਰ ਵਾਸੀਆਨ ਬੁਢਲਾਡਾ ਨੂੰ ਕਾਬੂ ਕਰਕੇ 10 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ ਬੁਢਲਾਡਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁੱਕਦਮਾ ਦਰਜ ਕਰਵਾਇਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਹੋਰ ਬਰਾਮਦਗੀ ਕਰਵਾਈ ਜਾਵੇਗੀ।
ਇਸੇ ਤਰ੍ਹਾਂ ਮੁਕੱਦਮਾ ਨੰਬਰ 59/2005 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਰਦੂਲਗੜ੍ਹ ਦੇ ਦੋਸ਼ੀ ਮੁਹੰਮਦ ਸਾਇਦ ਪੁੱਤਰ ਅਬਦੁਲ ਸਾਕੁਰ ਵਾਸੀ ਰਾਮਜਸ ਮੰਡੀ (ਰਾਜਸਥਾਨ) ਦੇ ਮਾਨਯੋਗ ਅਦਾਲਤ ਵੱਲੋਂ ਰੀ-ਅਰੈਸਟ ਵਾਰੰਟ ਜਾਰੀ ਕੀਤੇ ਗਏ ਸਨ ਜਿਸ ਸਬੰਧੀ ਮਿਤੀ 03.10.2022 ਨੂੰ ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਮੁਹੰਮਦ ਸਾਇਦ ਦਾ ਟਿਕਾਣਾ ਟਰੇਸ ਕਰਕੇ ਕਾਬੂ ਕੀਤਾ ਗਿਆ ਹੈ।
ਥਾਣਾ ਸਰਦੂਲਗੜ੍ਹ ਦੀ ਪੁਲਿਸ ਪਾਰਟੀ ਵੱਲੋਂ ਮੁੱਕਦਮਾ ਨੰਬਰ 172 ਮਿਤੀ 06.07.2020 ਅ/ਧ 188 ਹਿੰ.ਦੰ. ਥਾਣਾ ਸਰਦੂਲਗੜ੍ਹ ਦੇ ਭਗੌੜੇ (ਅ/ਧ 299 ਜਾਬਤਾ ਫੋਜਦਾਰੀ) ਮੁਲਜ਼ਮ ਸੁਤੀਆ ਰਾਮ ਪੁੱਤਰ ਓਮ ਪ੍ਰਕਾਸ਼ ਵਾਸੀ ਸਰਦੂਲਗੜ੍ਹ ਦਾ ਟਿਕਾਣਾ ਟਰੇਸ ਕਰਕੇ ਕਾਬੂ ਕੀਤਾ ਗਿਆ ਹੈ।
ਪੀ.ਓ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 04.10.2022 ਨੂੰ ਮੁੱਕਦਮਾ ਨੰਬਰ 98 ਮਿਤੀ 22.07.2018 ਅ/ਧ 61/1/14 ਆਬਕਾਰੀ ਐਕਟ ਥਾਣਾ ਬੋਹਾ ਦੇ ਭਗੌੜੇ (ਅ/ਧ 299 ਜਾਬਤਾ ਫੌਜਦਾਰੀ) ਮੁਲਜ਼ਮ ਦਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਹਾਕਮਵਾਲਾ ਦਾ ਟਿਕਾਣਾ ਟਰੇਸ ਕਰਕੇ ਕਾਬੂ ਕੀਤਾ ਗਿਆ ਹੈ।

