ਯੁਵਾ ਉਤਸਵ ਵਿੱਚ ਯੁਵਾ ਲੇਖਕ, ਪੇਟਿੰਗ, ਫੋਟੋਗ੍ਰਾਫਰ ਅਤੇ ਗਿੱਧਾ ਭੰਗੜਾ ਦੇ ਮੁਕਾਬਲੇ ਕਰਵਾਏ ਜਾਣਗੇ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 4 ਅਕਤੂਬਰ 2022 : ਮਾਨਸਾ ਜਿਲ੍ਹੇ ਦੇ ਨੌਜਵਾਨਾਂ ਨੂੰ ਸਭਿਆਚਾਰਕ ਅਤੇ ਸਹਿਤਕ ਸਰਗਰਮੀਆਂ ਨਾਲ ਜੋੜਨ ਅਤੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਹਿੱਤ ਜਿਲ੍ਹਾ ਪੱਧਰ ਦਾ ਯੁਵਾ ਉਤਸਵ-ਯੁਵਾ ਸੰਵਾਂਦ (2047) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਜਿਲ੍ਹੇ ਪੱਧਰ ਦੇ ਇਸ ਯੁਵਾ ਉਤਸਵ-ਯੁਵਾ ਸੰਵਾਂਦ ਵਿੱਚ ਯੁਵਾ ਪੇਟਿੰਗ, ਯੁਵਾ ਕਵਿਤਾ ਲੇਖਕ, ਯੁਵਾ ਫੋਟੋਗ੍ਰਾਫਰ ਦੇ ਮਕਾਬਿਲਆਂ ਤੋਂ ਇਲਾਵਾ ਗਿੱਧਾ,ਭੰਗੜਾ ਅਤੇ ਭਾਸ਼ਣ ਮੁਕਾਬਿਲਆਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਏ ਜਾ ਰਹੇ ਇਸ ਯੁਵਾ ਉਤਸਵ ਨੂੰ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ ਜੋ ਲਗਾਤਾਰ 2 ਦਿਨ ਚਲੇਗਾ ਅਤੇ ਇਸ ਵਿੱਚ ਉਕਤ ਆਈਟਮ ਤੋਂ ਇਲਾਵਾ ਸਭਿਆਚਾਰ ਦੀਆਂ ਪੁਰਾਤਨ ਵੰਨਗੀਆਂ ਨੂੰ ਵੀ ਪੇਸ਼ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਇਹ ਜਿਲ੍ਹੇ ਦੇ ਨੋਜਵਾਨ ਕਲਾਕਾਰਾਂ ਲਈ ਇੱਕ ਚੰਗਾ ਮੋਕਾ ਹੈ ਕਿਉਕਿ ਜਿਲੇ ਪੱਧਰ ਦਾ ਜੇਤੂ ਰਾਜ ਪੱਧਰ ਅਤੇ ਰਾਜ ਪੱਧਰ ਦਾ ਜੇਤੂ ਕੌਮੀ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਭਾਗ ਲਵੇਗਾ।ਡਿਪਟੀ ਕਮਿਸ਼ਨਰ ਮਾਨਸਾ ਨੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੂਰਨ ਕਾਰਜ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ।ਡਿਪਟੀ ਕਮਿਸ਼ਨਰ ਮਾਨਸਾ ਨੇ ਜਿਲ੍ਹੇ ਵਿੱਚ ਚਲ ਰਹੀ ਕਲੀਨ ਇੰਡੀਆ ਮੁਹਿੰਮ ਦਾ ਸਟਿੱਕਰ ਵੀ ਜਾਰੀ ਕੀਤਾ ਅਤੇ ਜਿਲ੍ਹੇ ਦੇ ਸਮੂਹ ਵਿਭਾਗਾਂ ਨੂੰ ਕਲੀਨ ਇੰਡੀਆਂ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੂਥ ਕਲੱਬਾਂ ਅਤੇ ਵੱਖ ਵੱਖ ਸਕੀਮਾਂ ਸਬੰਧੀ ਤਿਆਰ ਕੀਤਾ ਕਿਤਾਬਚਾ ਵੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਭੇਟ ਕੀਤਾ ਗਿਆ।
ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਸਟੇਟ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਯੁਵਾ ਉਤਸਵ ਅਤੇ ਯੁਵਾ ਸੰਵਾਂਦ ਬਾਰੇ ਜਾਣਕਾਰੀ ਦਿਿਦੰਆ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਿਲ੍ਹੇ ਪੱਧਰ ਤੇ ਸਭਿਆਚਾਰਕ ਅਤੇ ਸਾਹਿਤਕ ਵੰਨਗੀਆਂ ਦੀਆਂ ਇੰਨੀਆਂ ਆਈਟਮ ਇਕੱਠੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ।ਜੇਤੂਆਂ ਨੂੰ ਨਗਦ ਇਨਾਮ ਤੋਂ ਇਲਾਵਾ ਪ੍ਰਸੰਸਾ ਪੱਤਰ ਸਬੰਧੀ ਜਾਣਕਾਰੀ ਦਿਿਦੰਆਂ ਡਾ.ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਇਨਾਮ ਪੰਜ ਹਜਾਰ ਦਸ਼ੂਰਾ ਇਨਾਮ ਦੋ ਹਜਾਰ ਅਤੇ ਤੀਸਰਾ ਇਨਾਮ ਇੱਕ ਹਜਾਰ ਰੱਖਿਆ ਗਿਆ ਹੈ।ਯੁਵਾ ਪੇਟਿੰਗ,ਯੁਵਾ ਕਵਿਤਾ ਲੇਖਕ,ਯੁਵਾ ਫੋਟੋਗ੍ਰਾਫਰ ਵਿੱਚ ਪਹਿਲਾ ਇਨਾਮ ਇੱਕ ਹਜਾਰ ਦੂਸਰਾ ਇਨਾਮ ਸੱਤ ਸੋ ਪੰਜਾਹ ਅਤੇ ਤੀਸਰਾ ਇਨਾਮ ਪੰਜ ਸੋ ਰੁਪਏ ਰੱਖਿਆ ਗਿਆ ਹੈ। ਗਿੱਧਾ ਅਤੇ ਭੰਗੜਾ ਲਈ ਪਹਿਲਾ ਇਨਾਮ ਪੰਜ ਹਜਾਰ ਦੂਸਰਾ ਇਨਾਮ ਪੱਚੀ ਸੌ ਰੁਪਏ ਅਤੇ ਤੀਸਰਾ ਇਨਾਮ ਸਾਢੇ ਬਾਰਾਂ ਸੋ ਰੁਪਏ ਰੱਖੇ ਗਏ ਹਨ।ਇਸ ਤੋਂ ਇਲਾਵਾ ਯੁਵਾ ਸੰਵਾਂਦ 2047 ਵਿੱਚ ਵੀ ਚਾਰ ਚੰਗੇ ਬੁਲਾਰਿਆਂ ਨੂੰ ਪੰਦਰਾਂ-ਪੰਦਰਾਂ ਸੌ ਰੁਪਏ ਦਾ ਇਨਾਮ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਕੋਈ ਵੀ ਭਾਗ ਲੈਣ ਵਾਲਾ ਭਾਗੀਦਾਰ ਰਜਿਸ਼ਟਰੇਸ਼ਨ ਫਾਰਮ ਜਾਂ ਇਸ ਸਬੰਧੀ ਪੂਰੀ ਜਾਣਕਾਰੀ ਨਹਿਰੂ ਯੁਵਾ ਕੇਂਦਰ ਮਾਨਸਾ ਤੋਂ ਪ੍ਰਾਪਤ ਕਰ ਸਕਦਾ ਹੈ।

