ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 29 ਸਤੰਬਰ 2022 : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਬਰਨਾਲਾ ਰੋਡ, ਤਾਮਕੋਟ ਤੋਂ ਲਾਵਾਰਸ ਹਾਲਤ ਵਿਚ ਮਿਲੇ ਇਕ ਬੱਚੇ (ਲੜਕੇ) ਦੀ ਚਾਈਲਡ ਹੈਲਪਲਾਈਨ ’ਤੇ ਸੂਚਨਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮਿਲੀ ਜਾਣਕਾਰੀ ਅਨੁਸਾਰ ਉਸ ਦੀ ਉਮਰ ਕਰੀਬ 12 ਸਾਲ ਹੈ, ਨੀਲੇ ਰੰਗ ਦੀ ਟੀ-ਸ਼ਰਟ, ਕਾਲੇ ਰੰਗ ਦੀ ਲੋਅਰ ਪਹਿਨੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦਾ ਕੱਦ ਕਰੀਬ 4 ਫੁੱਟ, 11 ਇੰਚ, ਰੰਗ ਸਾਂਵਲਾ ਹੈ।
ਉਨ੍ਹਾਂ ਦੱਸਿਆ ਕਿ ਬੱਚਾ ਮੌਜੂਦਾ ਸਮੇਂ ਚਾਈਲਡਾਈਨ ਦਫ਼ਤਰ ਮਾਨਸਾ ਵਿਖੇ ਰੱਖਿਆ ਗਿਆ ਹੈ। ਬੱਚਾ ਆਪਣਾ ਨਾਮ ਪਤਾ ਦੱਸਣ ਵਿਚ ਅਸਮਰਥ ਹੈ। ਜੇਕਰ ਕਿਸੇ ਨੂੰ ਇਸ ਬੱਚੇ ਦੇ ਪਿੰਡ ਜਾਂ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਚਾਈਲਡ ਹੈਲਪਲਾਈਨ ਦਫ਼ਤਰ, ਮਾਨਸਾ ਦੇ ਸੰਪਰਕ ਨੰਬਰ 01652-227098, 228098 ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਡਾ. ਅਜੇ ਤਾਇਲ, ਪ੍ਰੋਟੈਕਸ਼ਨ ਅਫ਼ਸਰ ਦੇ ਮੋਬਾਇਲ ਨੰਬਰ 94164-08793 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।

