Visitor : Visitor
,

ਪੰਜਾਬ ‘ਚ ਰਾਘਵ ਚੱਢਾ ਵੱਲੋਂ ਸਰਗਰਮੀ ਵਧਾਉਣ ਤੋਂ ਬਾਅਦ CM ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ : ਪ੍ਰਤਾਪ ਸਿੰਘ ਬਾਜਵਾ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਚੰਡੀਗੜ੍ਹ, 23 ਸਤੰਬਰ 2022  : ਪੰਜਾਬ ‘ਚ ਰਾਘਵ ਚੱਢਾ ਵਲੋਂ ਸਰਗਰਮੀ ਵਧਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਚੱਢਾ ਵੱਲੋਂ ਪੰਜਾਬ ‘ਚ ਸਰਗਰਮੀ ਵਧਾਉਣ ਤੋਂ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਚੰਡੀਗੜ੍ਹ, 23 ਸਤੰਬਰ 2022  : ਪੰਜਾਬ ‘ਚ ਰਾਘਵ ਚੱਢਾ ਵਲੋਂ ਸਰਗਰਮੀ ਵਧਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਏਕਨਾਥ ਸ਼ਿੰਦੇ ਬਣਨਗੇ।

ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਚੱਢਾ ਵੱਲੋਂ ਪੰਜਾਬ ‘ਚ ਸਰਗਰਮੀ ਵਧਾਉਣ ਤੋਂ ਬਾਅਦ ਭਗਵੰਤ ਮਾਨ ਪੀਐੱਮ ਮੋਦੀ ਦੇ ਕਰੀਬੀ ਹੋ ਗਏ ਹਨ। ਪਹਿਲਾਂ ਏਕਨਾਥ ਸ਼ਿੰਦੇ ਪੀਐਮ ਕੋਲ ਜਾਂਦੇ ਸਨ ਪਰ ਹੁਣ ਭਗਵੰਤ ਮਾਨ ਜਾ ਰਹੇ ਹਨ। ਬਾਜਵਾ ਨੇ ‘ਆਪ’ ਦੀ ਡੈਲੀਗੇਟ ਕਾਨਫਰੰਸ ‘ਚ ਪੰਜਾਬ ਦੇ ਵਿੱਤ ਮੰਤਰੀ ਅਤੇ ਪੰਜਾਬ ਕੈਬਨਿਟ ‘ਚ ਨੰਬਰ-2 ਦੇ ਮੰਤਰੀ ਹਰਪਾਲ ਚੀਮਾ ਦੇ ਸਟੇਜ ‘ਤੇ ਬੈਠਣ ਬਾਰੇ ਕਿਹਾ ਕਿ ਇਹ ਵੀ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ ਕਿ ਪੰਜਾਬ ‘ਚ ਵੀ ਮਹਾਰਾਸ਼ਟਰ ਵਰਗਾ ਘਟਨਾਕ੍ਰਮ ਚਲ ਰਿਹਾ ਹੈ।ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਨੇ ਖੁਫੀਆ ਵਿਭਾਗ ਦੇ ਇਨਪੁਟ ‘ਤੇ ਅਪਰੇਸ਼ਨ ਲੋਟਸ ਦੀ ਕਹਾਣੀ ਘੜੀ। ਗੁਜਰਾਤ ਅਤੇ ਹਿਮਾਚਲ ਚੋਣਾਂ ਦੇ ਮੱਦੇਨਜ਼ਰ ਖੁਫੀਆ ਵਿਭਾਗ ਵੱਲੋਂ ‘ਆਪ’ ਦੇ 9 ਵਿਧਾਇਕ ਕਾਂਗਰਸ ਅਤੇ 3 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹੋਣ ਦੀ ਰਿਪੋਰਟ ਤੋਂ ਬਾਅਦ ‘ਆਪ’ ਵੱਲੋਂ ਇਸ ਨੂੰ ਆਪਰੇਸ਼ਨ ਲੋਟਸ ਦਾ ਰੰਗ ਦੇ ਦਿੱਤਾ ਗਿਆ।

Leave a Reply

Your email address will not be published. Required fields are marked *

Visitor : Visitor