Visitor : Visitor

Prime Post Punjab

ਸੱਚੀ ਸੋਚ ਸਪੱਸ਼ਟ ਨੀਤੀ

ਪੁਲਿਸ ਮੁਲਾਜ਼ਮ ਦੀ ਧੱਕੇਸ਼ਾਹੀ, ਟਿਕਟ ਮੰਗਣ ‘ਤੇ ਬੱਸ ਕੰਡਕਟਰ ਦੀ ਕੀਤੀ ਬੁਰੀ ਤਰ੍ਹਾਂ ਮਾਰਕੁਟਾਈ

Spread the love ਬਿਉੂਰੋ, ਪ੍ਰਾਈਮ ਪੋਸਟ ਪੰਜਾਬ   ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਬੱਸ ਕੰਡਕਟਰ ਦੀ ਮਾਰਕੁਟਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਸਰਕਾਰੀ ਬੱਸ ਕੰਡਕਟਰ ਦੀ ਬੇਰਹਿਮੀ ਨਾਲ ਮਾਰਕੁਟਾਈ ਕਰਦਾ ਨਜ਼ਰ ਆ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਅੰਮ੍ਰਿਤਸਰ ਤੋਂ…

Spread the love

ਬਿਉੂਰੋ, ਪ੍ਰਾਈਮ ਪੋਸਟ ਪੰਜਾਬ  

ਅੰਮ੍ਰਿਤਸਰ : ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਬੱਸ ਕੰਡਕਟਰ ਦੀ ਮਾਰਕੁਟਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਪੁਲਿਸ ਮੁਲਾਜ਼ਮ ਸਰਕਾਰੀ ਬੱਸ ਕੰਡਕਟਰ ਦੀ ਬੇਰਹਿਮੀ ਨਾਲ ਮਾਰਕੁਟਾਈ ਕਰਦਾ ਨਜ਼ਰ ਆ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਬੱਸ ਅੰਮ੍ਰਿਤਸਰ ਤੋਂ ਚੱਲੀ ਸੀ। ਨੌਸ਼ਹਿਰਾ ਪੰਨੂਆਂ ਤੋਂ ਇਕ ਪੁਲਿਸ ਮੁਲਾਜ਼ਮ ਪੀਆਰਟੀਸੀ ਦੀ ਬੱਸ ਵਿਚ ਚੜ੍ਹਿਆ। ਕੰਡਕਟਰ ਨੇ ਪੁਲਿਸ ਮੁਲਾਜ਼ਮ ਕੋਲੋਂ ਟਿਕਟ ਦਾ ਵਾਊਚਰ ਮੰਗਿਆ। ਪੁਲਿਸ ਮੁਲਾਜ਼ਮ ਨੇ ਜਿਹੜਾ ਵਾਊਚਰ ਦਿੱਤਾ ਉਹ ਨਕਲੀ ਨਿਕਲਿਆ। ਪੁਲਿਸ ਵਾਲੇ ਨੇ ਬੱਸ ਕੰਡਕਟਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਕੰਡਕਟਰ ਦੀ ਬੇਰਹਿਮੀ ਨਾਲ ਕੁਟਾਈ ਸ਼ੁਰੂ ਕਰ ਦਿੱਤੀ।

ਬੱਸ ਵਿਚ ਬੈਠੀਆਂ ਸਵਾਰੀਆਂ ਵੱਲੋਂ ਪੁਲਿਸ ਮੁਲਾਜ਼ਮ ਦੀ ਇਸ ਹਰਕਤ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਟਰਾਂਸਪੋਰਟ ਮੰਤਰੀ ਲਾਲਜੀਤ ਸਿਘ ਭੁੱਲਰ ਕੋਲ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਕਿ ਸਾਡੇ ਮੁਲਾਜ਼ਮ ਨੂੰ ਬਿਨਾਂ ਵਜ੍ਹਾ ਕੁੱਟਿਆ ਗਿਆ। ਇਸ ਲਈ ਪੁਲਿਸ ਮੁਲਾਜ਼ਮ ਖਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *

About the Author

AF themes

(555) 012-34567, author@email.com

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

Search

Visitor : Visitor